PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ

Tuesday, Dec 29, 2020 - 05:44 PM (IST)

PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ

ਨਵੀਂ ਦਿੱਲੀ — ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖ਼ਾਤਾਧਾਰਕਾਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਖ਼ਾਤਾਧਾਰਕਾਂ ਦੇ ਪੈਸੇ ਦੀ ਰਾਖੀ ਲਈ ਇਕ ਵਿਸ਼ੇਸ਼ ਸਹੂਲਤਾ ਦੀ ਸ਼ੁਰੂਆਤ ਕੀਤੀ ਹੈ। ਇਸ ਦੀ ਸਹਾਇਤਾ ਨਾਲ ਤੁਸੀਂ ਆਪਣੇ ਡੈਬਿਟ ਕਾਰਡ ਨੂੰ ਲਾਕ ਕਰ ਸਕਦੇ ਹੋ ਅਤੇ ਇਸ ਨੂੰ ਹੋਰ ਸੁਰੱਖਿਅਤ ਬਣਾ ਸਕਦੇ ਹੋ। ਪੀ ਐਨ ਬੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਸਹੂਲਤ ਦੇ ਤਹਿਤ ਪੀ ਐਨ ਬੀ ਖ਼ਾਤਾਧਾਰਕ ਆਪਣੇ ਏ.ਟੀ.ਐਮ. ਕਾਰਡ ਨੂੰ ਚਾਲੂ ਜਾਂ ਬੰਦ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸਦੇ ਲਈ ਤੁਹਾਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਹ ਕੰਮ ਆਪਣੇ ਮੋਬਾਈਲ ਜ਼ਰੀਏ ਹੀ ਕਰ ਸਕਦੇ ਹੋ।

ਪੀ.ਐਨ.ਬੀ. ਨੇ ਕੀਤਾ ਟਵੀਟ ਕੀਤਾ

ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ, ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕੀਤਾ ਕਿ ਪੀ.ਐਨ.ਬੀ. ਓਨ ਐਪ ਰਾਹੀਂ ਤੁਸੀਂ ਆਪਣੇ ਏ.ਟੀ.ਐਮ. ਡੈਬਿਟ ਕਾਰਡ ਨੂੰ ਚਾਲੂ / ਬੰਦ ਕਰ ਸਕਦੇ ਹੋ। ਜੇ ਤੁਸੀਂ ਆਪਣਾ ਕਾਰਡ ਨਹੀਂ ਵਰਤ ਰਹੇ ਹੋ ਤਾਂ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੈਸੇ ਤੁਹਾਡੇ ਬੈਂਕ ਖਾਤੇ ਵਿਚ ਸੁਰੱਖਿਅਤ ਰਹਿਣਗੇ।

ਪੀ ਐਨ ਬੀ ਓਨ (ਮੋਬਾਈਲ ਐਪ) ਦੀ ਸਹਾਇਤਾ ਨਾਲ, ਤੁਸੀਂ ਆਪਣੇ ਡੈਬਿਟ ਕਾਰਡ ਨੂੰ ਅਸਥਾਈ ਰੂਪ ਵਿੱਚ ਲਾਕ ਕਰ ਸਕਦੇ ਹੋ। https://tinyurl.com/y8ygdjw4 ਦੀਆਂ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਨ ਲਈ ਇਸ  ਲਿੰਕ ’ਤੇ ਜਾਓ।

ਪੀ ਐਨ ਬੀ ਵਨ ਦੀਆਂ ਵਿਸ਼ੇਸ਼ਤਾਵਾਂ

ਇਸ ਐਪ ਰਾਹੀਂ ਉਪਭੋਗਤਾ ਟੀਡੀਐਸ / ਫਾਰਮ 16 ਸਰਟੀਫਿਕੇਟ ਤਿਆਰ ਕਰ ਸਕਦਾ ਹੈ।
ਉਪਭੋਗਤਾ ਇਸ ਵਿਕਲਪ ਦੀ ਵਰਤੋਂ ਕਰਦਿਆਂ ਡੁਪਲਿਕੇਟ ਇਨਵੁਆਇਸ ਤਿਆਰ ਕਰ ਸਕਦੇ ਹਨ।
ਪੀ.ਐਨ.ਬੀ. ਵਨ ਤੋਂ ਲਾਗ ਆਉਟ ਕਰਦੇ ਸਮੇਂ ਫੀਡਬੈਕ ਵਿਕਲਪ ਵੀ ਦਿਖਾਈ ਦੇਵੇਗਾ।
ਉਪਭੋਗਤਾ ਆਪਣੇ ਡੈਬਿਟ ਕਾਰਡ ਲਈ ਪਿੰਨ ਸੈਟ / ਰੀਸੈਟ ਕਰ ਸਕਦਾ ਹੈ।
ਤੁਸੀਂ ਸੁਕਨੀਆ ਸਮਰਿਧੀ ਖਾਤੇ ਨੂੰ ਵੀ ਪੀ.ਐਨ.ਬੀ. ਵਨ ਐਪ ਨਾਲ ਜੋੜ ਸਕਦੇ ਹੋ ਅਤੇ ਫੰਡ ਟ੍ਰਾਂਸਫਰ ਕਰ ਸਕਦੇ ਹੋ।

ਇਹ ਵੀ ਦੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਐਪ ’ਤੇ ਆਪਣੇ ਆਪ ਨੂੰ ਕਿਵੇਂ ਰਜਿਸਟਰ ਕਰ ਸਕਦੇ ਹੋ-

ਐਪ ਵਿਚ ਪਹਿਲਾਂ ਨਵੇਂ ਯੂਜ਼ਰ(New User) ’ਤੇ ਕਲਿੱਕ ਕਰੋ।
ਹੁਣ ਆਪਣਾ ਖਾਤਾ ਨੰਬਰ ਅਤੇ ਮੋਬਾਈਲ ਦਰਜ ਕਰੋ।
ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ’ਤੇ ਓਟੀਪੀ ਆ ਜਾਵੇਗਾ।
ਹੁਣ ਓ.ਟੀ.ਪੀ. ਦਰਜ ਕਰੋ ਅਤੇ ਪ੍ਰੋਸੀਡ ’ਤੇ ਕਲਿਕ ਕਰੋ।
ਹੁਣ ਤੁਹਾਨੂੰ ਖਾਤੇ ਨਾਲ ਜੁੜਿਆ ਆਧਾਰ ਕਾਰਡ ਅਤੇ ਪੈਨ ਨੰਬਰ ਦੇਣਾ ਪਵੇਗਾ।
ਹੁਣ ਆਪਣੀ ਲੌਗਇਨ ਆਈ.ਡੀ. ਅਤੇ ਪਾਸਵਰਡ ਸੈੱਟ ਕਰੋ।
ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਐਪ ’ਤੇ ਰਜਿਸਟਰਡ ਹੋ ਜਾਵੋਗੇ।
ਰਜਿਸਟਰੀ ਹੁੰਦੇ ਹੀ ਯੂਜਰ ਆਈ ਡੀ ਦਾ ਸੁਨੇਹਾ ਲਾਗਇਨ ਲਈ ਤੁਹਾਡੇ ਮੋਬਾਈਲ ਨੰਬਰ ’ਤੇ ਭੇਜਿਆ ਜਾਵੇਗਾ।
ਹੁਣ ਤੁਹਾਨੂੰ ਪੰਨੇ ਦੇ ਅੰਤ ਵਿਚ ਲਾਗਇਨ ’ਤੇ ਕਲਿਕ ਕਰਨਾ ਹੈ।
ਹੁਣ ਆਪਣੀ ਯੂਜ਼ਰ ਆਈ ਦਿਓ ਅਤੇ MPIN ਸੈਟ ਕਰੋ।

ਇਹ ਵੀ ਦੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

PNBONE ਕੀ ਹੈ?

ਪੀ ਐਨ ਬੀ ਵਨ ਇਕ ਮੋਬਾਈਲ ਬੈਂਕਿੰਗ ਐਪਲੀਕੇਸ਼ਨ ਹੈ ਜੋ ਇਕ ਪਲੇਟਫਾਰਮ ’ਤੇ ਸਾਰੀਆਂ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਐਪ ਦੇ ਜ਼ਰੀਏ ਤੁਸੀਂ ਬ੍ਰਾਂਚ ਵਿਚ ਜਾਏ ਬਿਨਾਂ ਆਪਣੇ ਸਾਰੇ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ 24 * 7 ਉਪਲੱਬਧ ਹੈ। ਇਸ ਦੇ ਜ਼ਰੀਏ ਤੁਸੀਂ ਕਿਤੇ ਵੀ ਅਤੇ ਕਦੇ ਵੀ ਬੈਂਕਿੰਗ ਕਰ ਸਕਦੇ ਹੋ।

ਇਹ ਵੀ ਦੇਖੋ - ByeBye2020 : ਕੋਰੋਨਾ ਆਫ਼ਤ ਕਾਰਨ ਮੂਧੇ ਮੂੰਹ ਡਿੱਗੀ ਸੀ 'ਅਰਥ ਵਿਵਸਥਾ', ਫਿਰ 'V' ਸ਼ੇਪ 'ਚ ਕੀਤੀ 

ਇਹ ਐਪ ਪੂਰੀ ਤਰ੍ਹਾਂ ਸੁਰੱਖਿਅਤ ਹੈ

ਸੁਰੱਖਿਆ ਦੇ ਨਜ਼ਰੀਏ ਤੋਂ ਇਹ ਐਪ ਵੀ ਬਹੁਤ ਵਧੀਆ ਹੈ। ਇਸ ਵਿਚ ਐਮ.ਪੀ.ਆਈ.ਐਨ. ਦੇ ਨਾਲ ਬਾਇਓਮੈਟਿ੍ਰਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਲੈਣ-ਦੇਣ ਕਰਨ ਲਈ ਇੱਕ ਪਾਸਵਰਡ ਦੀ ਜ਼ਰੂਰਤ ਹੈ। ਅਰਥਾਤ ਤੁਸੀਂ ਬਿਨਾਂ ਪਾਸਵਰਡ ਦੇ ਕੋਈ ਵੀ ਲੈਣ-ਦੇਣ ਨਹੀਂ ਕਰ ਸਕੋਗੇ।

ਇਹ ਵੀ ਦੇਖੋ - ਆਰਬੀਟੇਸ਼ਨ ਕੋਰਟ ਨੇ ਬਿ੍ਰਟਿਸ਼ ਕੰਪਨੀ ਦੇ ਪੱਖ ’ਚ ਸੁਣਾਇਆ ਫ਼ੈਸਲਾ, PM ਮੋਦੀ ਦੇ ਬਿਆਨ ਨੂੰ ਬਣਾਇਆ 

ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News