ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਦਿੱਤੀ ਇਹ ਹਰੀ ਝੰਡੀ

Wednesday, Sep 09, 2020 - 05:14 PM (IST)

ਨਵੀਂ ਦਿੱਲੀ— ਨਿੱਜੀ ਨੌਕਰੀਪੇਸ਼ਾ ਲੋਕਾਂ ਲਈ ਖ਼ੁਸ਼ਖ਼ਬਰੀ ਹੈ, ਤੁਹਾਡੇ ਈ. ਪੀ. ਐੱਫ. ਖਾਤੇ 'ਚ ਪੈਸੇ ਵਧਣ ਵਾਲੇ ਹਨ ਕਿਉਂਕਿ ਇਸ 'ਤੇ ਮਿਲਣ ਵਾਲਾ ਵਿਆਜ ਜਲਦ ਹੀ ਤੁਹਾਡੇ ਇਸ ਖਾਤੇ 'ਚ ਜਮ੍ਹਾ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ ਹੋਈ ਬੈਠਕ 'ਚ ਈ. ਪੀ. ਐੱਫ. ਓ. ਨੇ ਕਰਮਚਾਰੀ ਭਵਿੱਖ ਫੰਡ (ਈ. ਪੀ. ਐੱਫ.) 'ਤੇ ਸਾਲ 2019-20 ਲਈ 8.50 ਫੀਸਦੀ ਦੀ ਦਰ ਨਾਲ ਵਿਆਜ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਹਾਲਾਂਕਿ, ਈ. ਪੀ. ਐੱਫ. ਓ. ਇਸ ਸਾਲ ਦੋ ਕਿਸ਼ਤਾਂ 'ਚ ਈ. ਪੀ. ਐੱਫ. 'ਤੇ ਵਿਆਜ ਦੇਵੇਗਾ। ਹੁਣ 8.15 ਫੀਸਦੀ ਦਰ ਨਾਲ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ, ਬਾਕੀ ਦਾ 0.35 ਫੀਸਦੀ ਵਿਆਜ ਦਸੰਬਰ ਮਹੀਨੇ ਤੱਕ ਪੀ. ਐੱਫ. ਖਾਤਿਆਂ 'ਚ ਦੇ ਦਿੱਤਾ ਜਾਵੇਗਾ।

ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ ਨੇ ਪੰਜ ਮਾਰਚ ਦੀ ਬੈਠਕ 'ਚ ਈ. ਪੀ. ਐੱਫ. 'ਤੇ 2019-20 ਲਈ ਵਿਆਜ ਦਰ 8.50 ਫੀਸਦੀ ਦੀ ਦਰ ਨਾਲ ਭੁਗਤਾਨ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਕੋਵਿਡ-19 ਕਾਰਨ ਬਾਜ਼ਾਰ 'ਚ ਭਾਰੀ ਉਤਰਾਅ-ਚੜ੍ਹਾਅ ਦੀ ਵਜ੍ਹਾ ਨਾਲ ਅਜਿਹਾ ਨਹੀਂ ਕੀਤਾ ਜਾ ਸਕਿਆ।

ਕੇਂਦਰੀ ਟਰੱਸਟੀ ਬੋਰਡ ਸੰਗਠਨ ਦੀ ਫ਼ੈਸਲੇ ਲੈਣ ਵਾਲੀ ਉੱਚ ਸੰਸਥਾ ਹੈ। ਬੁੱਧਵਾਰ ਦੀ ਬੈਠਕ 'ਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ 'ਚ ਇਹ ਤੈਅ ਕੀਤਾ ਗਿਆ ਕਿ ਵਿਆਜ ਪਹਿਲਾਂ ਤੋਂ ਨਿਰਧਾਰਤ 8.50 ਫੀਸਦੀ ਹੀ ਮਿਲੇਗਾ ਪਰ ਇਹ ਇਸ ਵਾਰ ਦੋ ਕਿਸ਼ਤਾਂ 'ਚ ਦਿੱਤਾ ਜਾਵੇਗਾ।


Sanjeev

Content Editor

Related News