ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, DA ਵਧ ਕੇ ਹੋ ਜਾਵੇਗਾ 28 ਫ਼ੀਸਦ ਤਨਖਾਹ ਵਧੇਗੀ!

04/12/2021 3:12:49 PM

ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਜਲਦੀ ਹੀ ਖੁਸ਼ਖਬਰੀ ਮਿਲ ਸਕਦੀ ਹੈ। ਜਲਦੀ ਹੀ ਸਾਰੇ ਕਰਮਚਾਰੀਆਂ ਦਾ ਡੀ.ਏ. (ਮਹਿੰਗਾਈ ਭੱਤਾ) ਵਧ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਨਾਲ 50 ਲੱਖ ਤੋਂ ਵੱਧ ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ 65 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (ਏਆਈਸੀਪੀਆਈ) ਦੇ ਅੰਕੜਿਆਂ ਦੇ ਅਨੁਸਾਰ ਜਨਵਰੀ ਤੋਂ ਜੂਨ 2021 ਦਰਮਿਆਨ ਘੱਟੋ-ਘੱਟ ਡੀਏ ਵਿਚ 4 ਫੀਸਦ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ।

ਇਕ ਨਿਊਜ਼ ਏਜੰਸੀ ਦੀਆਂ ਖ਼ਬਰਾਂ ਅਨੁਸਾਰ, ਡੀ.ਏ. ਵਧਾਏ ਜਾਣ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦਾ ਡੀ.ਏ. 17 ਪ੍ਰਤੀਸ਼ਤ ਤੋਂ ਵਧ ਕੇ 28 ਪ੍ਰਤੀਸ਼ਤ ਹੋ ਸਕਦਾ ਹੈ। ਇਸ ਵਿਚ ਜਨਵਰੀ ਤੋਂ ਜੂਨ 2020 ਤਕ ਡੀ.ਏ. ਵਿਚ 3 ਪ੍ਰਤੀਸ਼ਤ ਵਾਧਾ, ਜੁਲਾਈ ਤੋਂ ਦਸੰਬਰ 2020 ਵਿਚ 4 ਪ੍ਰਤੀਸ਼ਤ ਵਾਧਾ ਅਤੇ ਜਨਵਰੀ ਤੋਂ ਜੂਨ 2021 ਵਿਚ 4 ਪ੍ਰਤੀਸ਼ਤ ਵਾਧਾ ਸ਼ਾਮਲ ਹੈ। 

ਇਹ ਵੀ ਪੜ੍ਹੋ:  13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ

ਸੇਵਾਮੁਕਤ ਕੇਂਦਰੀ ਮੁਲਾਜ਼ਮਾਂ ਨੂੰ ਵੀ ਮਿਲ ਸਕਦਾ ਹੈ ਲਾਭ 

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਸਰਕਾਰ ਨੇ ਡੀ.ਏ. ਦੇ ਵਾਧੇ 'ਤੇ ਪਾਬੰਦੀ ਲਗਾ ਦਿੱਤੀ ਸੀ। ਡੀ.ਏ. ਵਧਾਉਣਾ ਵੀ ਉਸੇ ਅਨੁਪਾਤ ਵਿਚ ਡੀ.ਆਰ. ਵੀ ਵਧੇਗਾ। ਮਹਿੰਗਾਈ ਭੱਤੇ ਵਿੱਚ ਵਾਧੇ ਕਾਰਨ ਸੇਵਾਮੁਕਤ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਮਹਿੰਗਾਈ ਰਾਹਤ (ਡੀ.ਆਰ.) ਵੀ ਬਹਾਲ ਕੀਤੀ ਜਾਵੇਗੀ।  7 ਵੇਂ ਤਨਖਾਹ ਕਮਿਸ਼ਨ ਅਧੀਨ ਸਰਕਾਰ ਦੇ ਡੀ.ਏ. ਵਿਚ ਵਾਧਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਕਾਫ਼ੀ ਵਾਧਾ ਕਰੇਗਾ। 

ਇਹ ਵੀ ਪੜ੍ਹੋ: ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News