ਕਿਸਾਨ ਅੰਦੋਲਨ ਦਾ ਇਕ ਮਹੀਨਾ : 1500 ਤੋਂ ਵੱਧ ਟਰੇਨਾਂ ਰੱਦ, 28 ਹਜ਼ਾਰ ਯਾਤਰੀਆਂ ਨੂੰ ਦਿੱਤਾ ਰਿਫੰਡ, ਮੁਸੀਬਤ ’ਚ ਰੇਲਵੇ

05/17/2024 2:46:38 AM

ਜਲੰਧਰ (ਪੁਨੀਤ)– ਕਿਸਾਨਾਂ ਨੇ 17 ਅਪ੍ਰੈਲ ਨੂੰ ਸ਼ੰਭੂ ਸਟੇਸ਼ਨ ’ਤੇ ਧਰਨਾ-ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਜਿਸ ਨੂੰ ਅੱਜ ਇਕ ਮਹੀਨਾ ਪੂਰਾ ਹੋ ਚੁੱਕਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੇਲਵੇ ਨੂੰ ਹਰ ਦਿਨ ਕਰੋੜਾਂ ਰੁਪਏ ਦਾ ਿਵੱਤੀ ਨੁਕਸਾਨ ਉਠਾਉਣਾ ਪੈ ਰਿਹਾ ਹੈ, ਦੂਜੇ ਪਾਸੇ ਲੱਖਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਰੇਲਵੇ ਵਲੋਂ ਹੁਣ ਤਕ 28,000 ਤੋਂ ਵੱਧ ਯਾਤਰੀਆਂ ਨੂੰ ਟਿਕਟ ਦਾ ਪੂਰਾ ਰਿਫੰਡ ਦੇਣਾ ਪਿਆ ਹੈ। ਸ਼ੁਰੂਆਤੀ ਦਿਨਾਂ ’ਚ ਰਿਫੰਡ ਦੀ ਰਕਮ ਬਹੁਤ ਜ਼ਿਆਦਾ ਬਣ ਰਹੀ ਸੀ ਪਰ ਹੁਣ ਇਕ ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ, ਜਿਸ ਕਾਰਨ ਰਿਫੰਡ ਘਟਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਨਰਲ ਡੱਬਿਆਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਸਮੇਤ ਹੋਰ ਵਿੱਤੀ ਨੁਕਸਾਨ ਦੀ ਰਕਮ ’ਚ ਰੋਜ਼ਾਨਾ ਇਜ਼ਾਫਾ ਹੁੰਦਾ ਜਾ ਰਿਹਾ ਹੈ।

ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਪ੍ਰਦਰਸ਼ਨ ਕਾਰਨ ਪੰਜਾਬ ਆਉਣ ਵਾਲਾ ਮੁੱਖ ਟਰੈਕ ਬੰਦ ਪਿਆ ਹੈ, ਜਿਸ ਕਾਰਨ ਰੇਲਵੇ ਵਲੋਂ ਟਰੇਨਾਂ ਨੂੰ ਡਾਇਵਰਟ ਰੂਟਾਂ ਜ਼ਰੀਏ ਚਲਾਇਆ ਜਾ ਰਿਹਾ ਹੈ। ਪੰਜਾਬ ਆਉਣ ਵਾਲੀਆਂ ਲੱਗਭਗ ਸਾਰੀਆਂ ਟਰੇਨਾਂ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ। ਿਵਭਾਗ ਵਲੋਂ ਡਾਇਵਰਟ ਕੀਤੀਆਂ ਜਾਣ ਵਾਲੀਆਂ ਟਰੇਨਾਂ ਨੂੰ ਵੱਖ-ਵੱਖ ਰੂਟਾਂ ਜ਼ਰੀਏ ਪੰਜਾਬ ਭੇਜਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਟੀਰਾਇਡ ਦੇ ਟੀਕੇ ਨੇ ਉਜਾੜਿਆ ਘਰ, ਜਿਮ ਦੇ ਸ਼ੌਕੀਨ 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ

ਪ੍ਰਦਰਸ਼ਨ ਖ਼ਤਮ ਹੋਣ ਸਬੰਧੀ ਅੱਗੇ ਦਾ ਕੁਝ ਪਤਾ ਨਹੀਂ
ਉਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਖ਼ਤਮ ਹੋਣ ਨੂੰ ਲੈ ਕੇ ਅੱਗੇ ਕੋਈ ਸਥਿਤੀ ਸਪੱਸ਼ਟ ਨਹੀਂ ਹੋ ਪਾ ਰਹੀ। ਉਕਤ ਕਿਸਾਨ ਪੰਜਾਬ ਨਾਲ ਸਬੰਧਤ ਹਨ ਤੇ ਇਥੇ ਵੋਟਿੰਗ 1 ਜੂਨ ਨੂੰ ਹੋਣ ਵਾਲੀ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਹੁਣ ਚੋਣਾਂ ਤੋਂ ਬਾਅਦ ਹੀ ਧਰਨੇ ਦਾ ਕੋਈ ਹੱਲ ਨਿਕਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਸਾਮਾਨ ਪਹੁੰਚਣ ’ਚ ਹੋ ਰਹੀ ਭਾਰੀ ਪ੍ਰੇਸ਼ਾਨੀ, ਵਪਾਰ ਪ੍ਰਭਾਵਿਤ
ਵਪਾਰੀ ਟਰੇਨਾਂ ਜ਼ਰੀਏ ਸਾਮਾਨ ਮੰਗਵਾਉਣ ਨੂੰ ਮਹੱਤਵ ਦਿੰਦੇ ਹਨ ਕਿਉਂਕਿ ਇਸ ’ਤੇ ਖ਼ਰਚਾ ਘੱਟ ਆਉਂਦਾ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਦੇ ਵਪਾਰੀਆਂ ਦਾ ਮਾਲ ਆਉਣ-ਜਾਣ ’ਚ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਵਿਸ਼ੇਸ਼ ਤੌਰ ’ਤੇ ਸਾਮਾਨ ਪਹੁੰਚਣ ’ਚ ਹੋਣ ਵਾਲੀਆਂ ਦਿੱਕਤਾਂ ਕਾਰਨ ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ।

ਚੋਣਾਂ ਕਾਰਨ ਨਹੀਂ ਨਿਕਲ ਰਿਹਾ ਮਸਲੇ ਦਾ ਹੱਲ
ਚੋਣ ਜ਼ਾਬਤਾ ਲਾਗੂ ਹੈ, ਜਿਸ ਕਾਰਨ ਸਰਕਾਰ ਕੋਈ ਵਾਅਦਾ ਪੂਰਾ ਨਹੀਂ ਕਰ ਸਕਦੀ, ਇਸੇ ਕਾਰਨ ਮਸਲੇ ਦਾ ਹੱਲ ਨਹੀਂ ਨਿਕਲ ਪਾ ਰਿਹਾ। ਕੁਲ ਮਿਲਾ ਕੇ ਰੇਲਵੇ ਤੇ ਯਾਤਰੀਆਂ ਨੂੰ ਇਸ ਪ੍ਰੇਸ਼ਾਨੀ ਕਾਰਨ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News