ਸੋਨਾ 50 ਰੁਪਏ ਚਮਕਿਆ, ਚਾਂਦੀ 825 ਰੁਪਏ ਫਿਸਲੀ

Monday, Aug 12, 2019 - 05:27 PM (IST)

ਸੋਨਾ 50 ਰੁਪਏ ਚਮਕਿਆ, ਚਾਂਦੀ 825 ਰੁਪਏ ਫਿਸਲੀ

ਨਵੀਂ ਦਿੱਲੀ — ਵਿਦੇਸ਼ੀ ਬਜ਼ਾਰਾਂ ਵਿਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 50 ਰੁਪਏ ਚਮਕ ਕੇ ਇਕ ਵਾਰ ਫਿਰ ਰਿਕਾਰਡਰ 38,470 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਉਦਯੋਗਿਕ ਮੰਗ ਉਤਰਣ ਨਾਲ ਚਾਂਦੀ 825 ਰੁਪਏ ਲੁੜ੍ਹਕ ਕੇ 43,325 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਥੇ ਸੋਨਾ ਹਾਜਿਰ 6.65 ਡਾਲਰ ਚੜ੍ਹ ਕੇ 1,502.95 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਕਤੂਬਰ ਵਿਚ ਅਮਰੀਕੀ ਸੋਨਾ ਵਾਇਦਾ ਵੀ 4.80 ਡਾਲਰ ਦੇ ਵਾਧੇ ਨਾਲ 1,506.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਚੀਨ ਅਤੇ ਅਮਰੀਕਾ ਵਿਚਕਾਰ ਜਾਰੀ ਵਪਾਰਕ ਜੰਗ ਦਾ ਹੱਲ ਨਾ ਨਿਕਲਣ ਕਾਰਨ ਨਿਵੇਸ਼ਕ ਪੀਲੀ ਧਾਤ ਵੱਲ ਰੁਖ਼ ਕਰ ਰਹੇ ਹਨ। ਪੂੰਜੀ ਬਜ਼ਾਰ ਦੀ ਬਜਾਏ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾ ਰਿਹਾ ਹੈ। ਗਲੋਬਲ ਅਰਥਵਿਵਸਥਾ ਵਿਚ ਮੰਦੀ ਦੇ ਸੰਕੇਤਾਂ ਨਾਲ ਵੀ ਨਿਵੇਸ਼ਕਾਂ ਦਾ ਵਿਸ਼ਵਾਸ ਬਜ਼ਾਰ ਦੇ ਪ੍ਰਤੀ ਡਗਮਗਾਇਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜ਼ਿਰ ਵੀ 0.05 ਡਾਲਰ ਦੇ ਵਾਧੇ ਨਾਲ 16.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
 


Related News