ਸੋਨਾ 93 ਰੁਪਏ ਮਜ਼ਬੂਤ, ਚਾਂਦੀ ''ਚ 59 ਰੁਪਏ ਦਾ ਵਾਧਾ

Friday, Jan 14, 2022 - 06:35 PM (IST)

ਸੋਨਾ 93 ਰੁਪਏ ਮਜ਼ਬੂਤ, ਚਾਂਦੀ ''ਚ 59 ਰੁਪਏ ਦਾ ਵਾਧਾ

ਨਵੀਂ ਦਿੱਲੀ (ਭਾਸ਼ਾ) - ਰੁਪਏ ਦੀ ਗਿਰਾਵਟ ਦੇ ਨਾਲ-ਨਾਲ ਕੀਮਤੀ ਧਾਤੂ ਦੀਆਂ ਕੌਮਾਂਤਰੀ ਕੀਮਤਾਂ 'ਚ ਵਾਧੇ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 93 ਰੁਪਏ ਵਧ ਕੇ 47,005 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 46,912 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਚਾਂਦੀ ਵੀ 59 ਰੁਪਏ ਚੜ੍ਹ ਕੇ 61,005 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 60,946 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 26 ਪੈਸੇ ਡਿੱਗ ਕੇ 74.16 'ਤੇ ਆ ਗਿਆ।

ਕੌਮਾਂਤਰੀ ਬਾਜ਼ਾਰ 'ਚ ਸੋਨਾ ਚੜ੍ਹ ਕੇ 1,826 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦਕਿ ਚਾਂਦੀ ਲਗਭਗ 23.19 ਡਾਲਰ ਪ੍ਰਤੀ ਔਂਸ 'ਤੇ ਰਹੀ।

HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਤਪਨ ਪਟੇਲ ਨੇ ਕਿਹਾ, "ਨਿਊਯਾਰਕ ਸਥਿਤ ਕਮੋਡਿਟੀ ਐਕਸਚੇਂਜ COMEX ਵਿੱਚ ਸ਼ੁੱਕਰਵਾਰ ਨੂੰ ਸਪੌਟ ਗੋਲਡ 0.21 ਫੀਸਦੀ ਵੱਧ ਕੇ 1,826 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਰਿਹਾ, ਜਿਸ ਨਾਲ ਸੋਨੇ ਦੀਆਂ ਕੀਮਤਾਂ 'ਚ ਮਜ਼ਬੂਤੀ ਰਹੀ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News