ਸੋਨਾ 41 ਹਜ਼ਾਰ ਦੇ ਪਾਰ, ਚਾਂਦੀ ਇਕ ਹਜ਼ਾਰ ਰੁਪਏ ਚਮਕੀ

Friday, Jan 03, 2020 - 04:50 PM (IST)

ਸੋਨਾ 41 ਹਜ਼ਾਰ ਦੇ ਪਾਰ, ਚਾਂਦੀ ਇਕ ਹਜ਼ਾਰ ਰੁਪਏ ਚਮਕੀ

ਨਵੀਂ ਦਿੱਲੀ—ਅਮਰੀਕਾ ਦੇ ਹਮਲੇ 'ਚ ਈਰਾਨ ਦੇ ਇਕ ਕਮਾਂਡਰ ਦੀ ਮੌਤ ਦਾ ਬਾਅਦ ਨਿਵੇਸ਼ਕਾਂ ਦੇ ਸੁਰੱਖਿਆ ਨਿਵੇਸ਼ ਦੀ ਤਰਜ਼ੀਹ ਦੇਣ ਨਾਲ ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਆਈ ਤੇਜ਼ੀ ਦੇ ਬਲ 'ਤੇ ਸ਼ੁੱਕਰਵਾਰ ਨੂੰ ਦਿੱਲੀ ਸਰਾਫ ਬਾਜ਼ਾਰ 'ਚ ਸੋਨਾ 720 ਰੁਪਏ ਉਛਲ ਕੇ ਪਹਿਲੀ ਵਾਰ 41 ਹਜ਼ਾਰ ਰੁਪਏ ਦੇ ਪਾਰ 41,070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ 1000 ਰੁਪਏ ਚਮਕ ਕੇ 48,650 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਅਮਰੀਕਾ ਦੇ ਹਮਲੇ ਦੇ ਬਾਅਦ ਭੂ-ਰਾਜਨੈਤਿਕ ਤਣਾਅ ਵਧਾਉਣ ਅਤੇ ਤੇਲ ਦੀ ਸਪਲਾਈ ਬੰਦ ਹੋਣ ਦੇ ਖਦਸ਼ੇ 'ਚ ਕੱਤੇ ਤੇਲ 'ਚ ਵੀ ਉਬਾਲ ਆ ਗਿਆ। ਇਸ ਦਾ ਅਸਰ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 20.91 ਡਾਲਰ ਚੜ੍ਹ ਕੇ 1,549.76 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕਾ ਸੋਨਾ ਵਾਇਦਾ ਵੀ 18.80 ਡਾਲਰ ਦੀ ਤੇਜ਼ੀ ਲੈ ਕੇ 1,543.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.21 ਡਾਲਰ ਚੜ੍ਹ ਕੇ 18.23 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


author

Aarti dhillon

Content Editor

Related News