ਸੋਨਾ 40 ਹਜ਼ਾਰ ਦੇ ਪਾਰ, ਚਾਂਦੀ 200 ਰੁਪਏ ਚਮਕੀ

08/29/2019 3:33:33 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਜਾਰੀ ਉਤਾਰ-ਚੜ੍ਹਾਅ ਦੇ ਦੌੌਰਾਨ ਘਰੇਲੂ ਪੱਧਰ 'ਤੇ ਡਾਾਲਰ ਦੀ ਤੁਲਨਾ 'ਚ ਰੁਪਏ ਦੇ ਕਮਜ਼ੋਰ ਪੈਣ ਨਾਲ ਦਬਾਅ 'ਚ ਵੀਰਵਾਰ ਨੂੰ ਸੋਨਾ ਦਿੱਲੀ ਸਰਾਫਾ ਬਾਜ਼ਾਰ 'ਚ 250 ਰੁਪਏ ਚਮਕ ਕੇ ਪਹਿਲੀ ਵਾਰ 40 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੰੁਚ ਗਿਆ ਹੈ | ਇਸ ਦੌਰਾਨ ਚਾਂਦੀ 200 ਰੁਪਏ ਉਛਲ ਕੇ 49050 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ | ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤੂਆਂ 'ਚ ਉਤਾਰ ਦਾ ਰੁਖ ਬਣਿਆ ਹੋਇਆ ਹੈ | ਸੋਨਾ ਹਾਜ਼ਿਰ ਅੱਜ 0.06 ਫੀਸਦੀ ਉਤਰ ਕੇ 1537.85 ਡਾਲਰ ਪ੍ਰਤੀ ਔਾਸ ਬੋਲਿਆ ਗਿਆ | ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 0.07 ਫੀਸਦੀ ਡਿੱਗ ਕੇ 1537.80 ਡਾਲਰ ਪ੍ਰਤੀ ਔਾਸ 'ਤੇ ਰਿਹਾ | ਇਸ ਦੌਰਾਨ ਚਾਂਦੀ ਹਾਜ਼ਿਰ 0.87 ਫੀਸਦੀ ਵਧ ਕੇ 0.87 ਪ੍ਰਤੀ ਵਧ ਕੇ 18.49 ਡਾਲਰ ਪ੍ਰਤੀ ਔਾਸ ਬੋਲੀ ਗਈ | ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਜਾਰੀ ਉਤਾਰ ਚੜ੍ਹਾਅ ਦੇ ਨਾਲ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਤਣਾਅ ਨੂੰ ਦੇਖਦੇ ਹੋਏ ਨਿਵੇਸ਼ਕਾਂ ਦੇ ਪੀਲੀ ਧਾਤੂ ਦੇ ਵੱਲ ਰੁਖ ਕਰਨ ਨਾਲ ਇਸ 'ਚ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ | 
 


Aarti dhillon

Content Editor

Related News