ਸੋਨਾ 90 ਰੁਪਏ, ਚਾਂਦੀ 140 ਰੁਪਏ ਮਜ਼ਬੂਤ

08/10/2019 4:26:35 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਇਕ ਦਿਨ ਦੀ ਗਿਰਾਵਟ ਦੇ ਬਾਅਦ ਸ਼ਨੀਵਾਰ ਨੂੰ ਇਕ ਵਾਰ ਫਿਰ ਤੇਜ਼ੀ ਵਾਪਸ ਆਈ ਅਤੇ ਸੋਨਾ 90 ਰੁਪਏ ਚਮਕ ਕੇ 38,240 ਰੁਪਏ ਪ੍ਰਤੀ 10 ਗ੍ਰਾਮ 'ਤੇ ਅਤੇ ਚਾਂਦੀ 140 ਰੁਪਏ ਮਜ਼ਬੂਤ ਹੋ ਕੇ 44,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। 
ਵਿਦੇਸ਼ਾਂ 'ਚ ਹਫਤਾਵਾਰ 'ਤੇ ਪੀਲੀ ਧਾਤੂ 'ਚ ਰਹੀ ਗਿਰਾਵਟ ਦੇ ਬਾਵਜੂਦ ਸਥਾਨਕ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਰਹੀ। ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਰਿਕਾਰਡ ਪੱਧਰ 'ਤੇ ਪਹੁੰਚਣ ਦੇ ਬਾਅਦ ਸ਼ੁੱਕਰਵਾਰ ਨੂੰ ਸੋਨਾ ਫਿਸਲ ਗਿਆ। ਇਸ ਦਾ ਫਾਇਦਾ ਚੁੱਕਦੇ ਹੋਏ ਗਹਿਣਾ ਨਿਰਮਾਤਾਵਾਂ ਨੇ ਖਰੀਦਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ ਸੋਨੇ 'ਚ ਤੇਜ਼ੀ ਦੇਖੀ ਗਈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਹਫਤਾਵਾਰ ਦੇ ਅੰਤਿਮ ਕਾਰੋਬਾਰੀ ਦਿਨ 'ਤੇ ਸ਼ੁੱਕਰਵਾਰ ਨੂੰ ਸੋਨਾ ਹਾਜ਼ਿਰ 5.60 ਡਾਲਰ ਟੁੱਟ ਕੇ 1,496.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.20 ਡਾਲਰ ਦੀ ਗਿਰਾਵਟ 'ਚ 1,501.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਦੀ ਕੀਮਤ 0.03 ਡਾਲਰ ਫਿਸਲ ਕੇ 16.93 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News