ਸੀਤਾਰਮਣ ਦੀਆਂ ਘੋਸ਼ਣਾਵਾਂ ਨਾਲ ਰੁਪਏ ''ਚ ਤੇਜ਼ੀ ਦੌਰਾਨ ਸੋਨਾ 170 ਰੁਪਏ ਟੁੱਟਿਆ

09/20/2019 4:58:38 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਕਾਰਪੋਰੇਟ ਟੈਕਸ ਦੀਆਂ ਦਰਾਂ 'ਚ ਕਟੌਤੀ ਦੀਆਂ ਘੋਸ਼ਣਾਵਾਂ ਦੇ ਬਾਅਦ ਰੁਪਏ ਦੇ ਮਜ਼ਬੂਤ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ 170 ਰੁਪਏ ਟੁੱਟ ਕੇ 38,390 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਐੱਚ.ਡੀ.ਐਂਫ.ਸੀ. ਸਕਿਓਰਟੀਜ਼ ਦੇ ਮੁਤਾਬਕ ਚਾਂਦੀ 'ਚ ਵੀ ਤਕਨੀਕੀ ਸੁਧਾਰ ਦੇਖਿਆ ਗਿਆ ਅਤੇ ਇਹ 120 ਰੁਪਏ ਘੱਟ ਕੇ 47,580 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਵੀਰਵਾਰ ਨੂੰ ਚਾਂਦੀ ਦਾ ਬੰਦ ਭਾਅ 47,700 ਰੁਪਏ/ਕਿਲੋਗ੍ਰਾਮ ਅਤੇ ਸੋਨਾ 38,560 ਰੁਪਏ/ਦਸ ਗ੍ਰਾਮ ਸੀ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ ਕਿ ਵਿੱਤ ਮੰਤਰੀ ਵਲੋਂ ਨਿਗਮਿਤ ਟੈਕਸ 'ਚ ਕਟੌਤੀ ਦੀ ਘੋਸ਼ਣਾ ਦੇ ਬਾਅਦ ਦਿੱਲੀ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 'ਚ 170 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ। ਸੀਤਾਰਮਣ ਵਲੋਂ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਵੱਖ-ਵੱਖ ਉਪਾਵਾਂ ਦੀ ਘੋਸ਼ਣਾ ਦੇ ਬਾਅਦ ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦਾ ਹਾਜ਼ਿਰ ਭਾਅ 66 ਪੈਸੇ ਮਜ਼ਬੂਤ ਹੋ ਕੇ 70.68 ਤੱਕ ਪਹੁੰਚ ਗਿਆ ਸੀ। ਸਰਕਾਰ ਨੇ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ 25.17 ਫੀਸਦੀ ਕਰ ਦਿੱਤੀ ਹੈ। ਅਜੇ ਇਹ 34.94 ਫੀਸਦੀ ਹੈ। ਨਿਊਯਾਰਕ 'ਚ ਸੋਨਾ 1,503 ਡਾਲਰ ਪ੍ਰਤੀ ਅਤੇ ਚਾਂਦੀ ਦੀ ਕੀਮਤ ਵੀ ਚੜ੍ਹ ਕੇ 17.87 ਡਾਲਰ ਪ੍ਰਤੀ ਔਂਸ ਸੀ। ਸਰਕਾਰ ਵਲੋਂ ਅਰਥਵਿਵਸਥਾ 'ਚ ਤੇਜ਼ੀ ਲਿਆਉਣ ਲਈ ਵੱਖ-ਵੱਖ ਉਪਾਵਾਂ ਦੀ ਘੋਸ਼ਣਾ ਦੇ ਬਾਅਦ ਸ਼ੁੱਕਰਵਾਰ ਨੂੰ ਕਾਰੋਬਾਰੀ ਸੈਸ਼ਨ ਦੇ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਲਿਵਾਲੀ ਦੇਖੀ ਗਈ ਅਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੰਵੇਦੀ ਸੂਚਕਾਂਕ ਇਕ ਵਾਰ 2,284.55 ਅੰਕ ਚੜ੍ਹ ਗਿਆ ਸੀ।


Aarti dhillon

Content Editor

Related News