4 ਦਿਨ ਦੀ ਗਿਰਾਵਟ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਹੁਣ ਇੰਨੇ 'ਚ ਪਏਗਾ 10 ਗ੍ਰਾਮ ਗੋਲਡ

Friday, Oct 09, 2020 - 10:08 AM (IST)

ਨਵੀਂ ਦਿੱਲੀ : 4 ਦਿਨ ਦੀ ਗਿਰਾਵਟ ਮਗਰੋਂ ਅੱਜ ਮੁੜ ਐਮ.ਸੀ.ਐਕਸ. 'ਤੇ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ। ਗਲੋਬਲ ਬਾਜ਼ਾਰ ਵਿਚ ਸੋਨੇ ਦੇ ਮੁੱਲ ਚੜ੍ਹਨ ਨਾਲ ਘਰੇਲੂ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਮਜ਼ਬੂਤੀ ਆਈ ਹੈ। ਇਸੇ ਤਰ੍ਹਾਂ ਅੱਜ ਐਮ.ਸੀ.ਐਕਸ. ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਦਰਜ ਕੀਤੀ ਗਈ।

ਸ਼ੁਰੂਆਤੀ ਕਾਰੋਬਾਰ ਵਿਚ ਐਮ.ਸੀ.ਐਕਸ. 'ਤੇ ਦਸੰਬਰ ਸੋਨਾ ਵਾਇਦਾ 0.8 ਫ਼ੀਸਦੀ ਦੀ ਤੇਜ਼ੀ ਨਾਲ 50,584 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ ਵਾਇਦਾ 1.8 ਫ਼ੀਸਦੀ ਵੱਧ ਕੇ 61,605 ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਸੋਨੇ ਦੀਆਂ ਕੀਮਤਾਂ ਵਿਚ 142 ਰੁਪਏ ਦੀ ਗਿਰਾਵਟ ਆਈ ਸੀ, ਜਦੋਂ ਕਿ ਚਾਂਦੀ ਵਿਚ 0.17 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਸੀ। ਹਾਲਾਂਕਿ ਅਗਸਤ ਦੀ ਰਿਕਾਰਡ ਉਚਾਈ ਤੋਂ ਸੋਨੇ ਦੇ ਮੁੱਲ ਹੁਣ ਵੀ ਕਰੀਬ 6000 ਰੁਪਏ ਹੇਠਾਂ ਹਨ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਅੱਜ ਸੋਨਾ ਹਾਜਿਰ 0.3 ਫ਼ੀਸਦੀ ਵੱਧ ਕੇ 1,898.31 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।


cherry

Content Editor

Related News