ਖ਼ੁਸ਼ਖ਼ਬਰੀ, 5500 ਰੁਪਏ ਤੱਕ ਸਸਤਾ ਹੋਇਆ ਸੋਨਾ, ਚਾਂਦੀ 'ਚ ਵੀ 18000 ਰੁਪਏ ਦੀ ਗਿਰਾਵਟ

10/16/2020 12:59:23 PM

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰਾਂ ਦੀ ਤਰ੍ਹਾਂ ਘਰੇਲੂ ਬਾਜ਼ਾਰ ਵਿਚ ਵੀ ਸੋਨੇ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਗੋਲਡ 'ਤੇ ਬਿਕਵਾਲੀ ਦਾ ਦਬਾਅ ਦੇਖਣ ਨੂੰ ਮਿਲਿਆ ਹੈ। ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਗਿਰਾਵਟ ਨਾਲ 50,653 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉਥੇ ਹੀ ਚਾਂਦੀ ਵਾਇਦਾ ਭਾਅ ਡਿੱਗ ਕੇ 61,512 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ 17 ਅਕਤੂਬਰ ਤੋਂ ਨਰਾਤਿਆਂ ਦੀ ਸ਼ੁਰੂਆਤ ਹੋਣ ਨਾਲ ਦੇਸ਼ ਵਿਚ ਤਿਉਹਾਰੀ ਸੀਜ਼ਨ ਦਾ ਆਗਾਜ਼ ਹੋਵੇਗਾ। ਇਸ ਨਾਲ ਦੇਸ਼ ਵਿਚ ਸੋਨੇ ਦੀ ਹਾਜ਼ਿਰ ਮੰਗ ਵੱਧਣ ਦਾ ਅਨੁਮਾਨ ਹੈ। ਹਾਲਾਂਕਿ ਕੋਮਾਂਤਰੀ ਪੱਧਰ 'ਤੇ ਜੇਕਰ ਅਮਰੀਕੀ ਡਾਲਰ ਵਿਚ ਤੇਜ਼ੀ ਬਰਕਰਾਰ ਰਹਿੰਦੀ ਹੈ ਤਾਂ ਘਰੇਲੂ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

ਅਗਸਤ ਵਿਚ ਸੋਨਾ 56,200 ਪ੍ਰਤੀ 10 ਗ੍ਰਾਮ ਦੇ ਰਿਕਾਰਡ ਉਚ ਪੱਧਰ 'ਤੇ ਪਹੁੰਚ ਗਿਆ ਸੀ, ਜਦੋਂਕਿ ਚਾਂਦੀ 80,000 ਪ੍ਰਤੀ ਕਿਲੋਗ੍ਰਾਮ ਦੇ ਕਰੀਬ ਪਹੁੰਚੀ ਸੀ। ਉਦੋਂ ਤੋਂ ਹੁੱਣ ਤੱਕ ਸੋਨਾ 5,547 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਚੁੱਕਾ ਹੈ। ਜਦੋਂਕਿ ਚਾਂਦੀ ਵਿਚ 18488 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ 'ਚੋਂ ਬਾਹਰ ਕੱਢਿਆ ਭਰੂਣ

ਕੌਮਾਤਰੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਹਾਜ਼ਿਰ ਸੋਨਾ 0.1 ਫ਼ੀਸਦੀ ਡਿੱਗ ਕੇ 1,906.39 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਹਫ਼ਤੇ ਹੁਣ ਤੱਕ ਸੋਨੇ ਦੇ ਭਾਅ 2 ਫ਼ੀਸਦੀ ਤੋਂ ਜ਼ਿਆਦਾ ਡਿੱਗ ਗਏ ਹਨ ਅਤੇ ਚਾਂਦੀ 0.2 ਫ਼ੀਸਦੀ ਡਿੱਗ ਕੇ 24.26 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਇਹ ਵੀ ਪੜ੍ਹੋ: ਗੂਗਲ ਦੀ ਇਕ ਹੋਰ ਗੜਬੜੀ, ਹੁਣ ਸਾਰਾ ਤੇਂਦੁਲਕਰ ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ


cherry

Content Editor

Related News