ਸੋਨਾ 30 ਰੁਪਏ ਚਮਕਿਆ, ਚਾਂਦੀ ''ਚ ਟਿਕਾਅ

10/31/2018 3:00:50 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ ਦੀਆਂ ਕੀਮਤਾਂ 'ਚ ਰਹੀ ਗਿਰਾਵਟ ਦੇ ਵਿਚਕਾਰ ਤਿਓਹਾਰੀ ਮੰਗ ਆਉਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 30 ਰੁਪਏ ਚਮਕ ਕੇ ਛੇ ਮਹੀਨੇ ਤੋਂ ਜ਼ਿਆਦਾ ਦੇ ਉੱਚ ਪੱਧਰ 'ਤੇ 32,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਮੰਗ 'ਚ ਟਿਕਾਅ ਨਾਲ ਚਾਂਦੀ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਰਹੀ। ਲੰਡਨ ਦਾ ਸੋਨਾ ਹਾਜ਼ਿਰ 6.65 ਡਾਲਰ ਫਿਸਲ ਕੇ 1,223.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਤਰ੍ਹਾਂ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.20 ਡਾਲਰ ਉਤਰ ਕੇ 1,218 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਰੀਬ 16 ਮਹੀਨੇ ਦੇ ਉੱਚਤਮ ਪੱਧਰ ਦੇ ਆਲੇ-ਦੁਆਲੇ ਰਹਿਣ ਨਾਲ ਸੰਸਾਰਕ ਬਾਜ਼ਾਰ 'ਚ ਪੀਲੀ ਧਾਤੂ ਦੀ ਚਮਕ ਫਿਕੀ ਪੈ ਗਈ ਹੈ। ਘਰੇਲੂ ਬਾਜ਼ਾਰ 'ਚ ਡਾਲਰ ਦੀ ਤੁਲਨਾ 'ਚ ਰੁਪਏ ਦੀ ਗਿਰਾਵਟ ਅਤੇ ਤਿਓਹਾਰੀ ਮੰਗ ਦੇ ਕਾਰਨ ਸੋਨੇ ਦੀ ਕੀਮਤ ਵਧੀ ਹੈ। ਇਸ ਦੌਰਾਨ ਚਾਂਦੀ 0.10 ਡਾਲਰ ਡਿੱਗ ਕੇ 14.33 ਡਾਲਰ ਪ੍ਰਤੀ ਔਂਸ ਬੋਲੀ ਗਈ। 


Related News