ਸੋਨਾ 65 ਰੁਪਏ, ਚਾਂਦੀ 200 ਰੁਪਏ ਫਿਸਲੀ

11/05/2019 3:46:52 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਨਰਮੀ ਦਾ ਅਸਰ ਮੰਗਲਵਾਰ ਨੂੰ ਸਥਾਨਕ ਬਾਜ਼ਾਰ 'ਤੇ ਦਿੱਸਿਆ ਅਤੇ ਸੋਨਾ 65 ਰੁਪਏ ਫਿਸਲ ਕੇ 40,020 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਚਾਂਦੀ ਵੀ ਪਿਛਲੇ ਦਿਨ ਦਾ ਵਾਧਾ ਗੁਵਾਉਂਦੀ ਹੋਈ 200 ਰੁਪਏ ਟੁੱਟ ਕੇ 47,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸੋਨਾ 0.40 ਡਾਲਰ ਫਿਸਲ ਕੇ 1,506.05 ਡਾਲਰ ਪ੍ਰਤੀ ਔਂਸ ਰਹਿ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.30 ਡਾਲਰ ਦੀ ਗਿਰਾਵਟ 'ਚ 1,507.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਯੁੱਧ 'ਤੇ ਰੋਕ ਦੀ ਉਮੀਦ 'ਚ ਡਾਲਰ ਮਜ਼ਬੂਤ ਹੋਇਆ ਹੈ। ਇਸ ਨਾਲ ਪੀਲੀ ਧਾਤੂ ਦਬਾਅ 'ਚ ਆਈ ਹੈ। ਡਾਲਰ ਦੇ ਮਜ਼ਬੂਤ ਹੋਣ ਨਾਲ ਦੁਨੀਆ ਦੀਆਂ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਦੇ ਲਈ ਸੋਨੇ ਦਾ ਆਯਾਤ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਇਸ ਦੀ ਮੰਗ ਘੱਟਦੀ ਹੈ ਅਤੇ ਭਾਅ ਟੁੱਟਦੇ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.08 ਡਾਲਰ ਚਮਕ ਕੇ 18.06 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News