ਸੋਨਾ 200 ਰੁਪਏ ਮਹਿੰਗਾ, ਚਾਂਦੀ 150 ਰੁਪਏ ਉਛਲੀ

05/24/2019 2:50:42 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਦੌਰਾਨ ਗਹਿਣਾ ਮੰਗ ਆਉਣ ਨਾਲ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਚਮਕ ਕੇ 32,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੌਗਿਕ ਗਾਹਿਕੀ ਨਿਕਲਣ ਨਾਲ ਚਾਂਦੀ ਵੀ 150 ਰੁਪਏ ਦੇ ਵਾਧੇ ਨਾਲ 37,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੰਸਾਰਕ ਪੱਧਰ 'ਤੇ ਪਿਛਲੇ ਦਿਨੀਂ ਪੀਲੀ ਧਾਤੂ ਦੀ ਕੀਮਤ ਇਕ ਫੀਸਦੀ ਤੋਂ ਜ਼ਿਆਦਾ ਵਧੀ ਸੀ ਜਿਸ ਕਾਰਨ ਅੱਜ ਇਸ 'ਤੇ ਮੁਨਾਫਾ ਵਸੂਲੀ ਦਾ ਦਬਾਅ ਰਿਹਾ। ਹਾਲਾਂਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਪੀਲੀ ਧਾਤੂ ਦੀ ਗਿਰਾਵਟ ਸੀਮਿਤ ਰਹੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 1.12 ਡਾਲਰ ਦੀ ਗਿਰਾਵਟ 'ਚ 1,282.45 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 3.40 ਡਾਲਰ ਦੀ ਗਿਰਾਵਟ ਦੇ ਨਾਲ 1,282.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 
ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ 0.01 ਡਾਲਰ ਦੀ ਗਿਰਾਵਟ ਨਾਲ 14.55 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


Aarti dhillon

Content Editor

Related News