ਸੋਨਾ 55 ਰੁਪਏ ਮਹਿੰਗਾ, ਚਾਂਦੀ 100 ਰੁਪਏ ਫਿਸਲੀ
Sunday, Apr 07, 2019 - 03:15 PM (IST)
ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਉਤਾਰ-ਚੜ੍ਹਾਅ ਦੇ ਦੌਰਾਨ ਘਰੇਲੂ ਪੱਧਰ 'ਤੇ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 55 ਰੁਪਏ ਚਮਕ ਕੇ 32,790 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ 100 ਰੁਪਏ ਡਿੱਗ ਕੇ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਅਤੇ ਉੱਚੇ ਭਾਅ 'ਤੇ ਖੁਦਰਾ ਗਾਹਿਕੀ ਘਟ ਹੋਣ ਨਾਲ ਸੋਨੇ-ਚਾਂਦੀ ਦੀ ਕੀਮਤ ਬੀਤੇ ਹਫਤੇ ਉਤਾਰ ਚੜ੍ਹਾਅ 'ਚ ਰਹੇ। ਇਸ ਦੌਰਾਨ ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 10.60 ਡਾਲਰ ਦੀ ਹਫਤਾਵਾਰੀ ਗਿਰਾਵਟ ਦੇ ਨਾਲ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ 1,21.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 7.00 ਡਾਲਰ ਦੀ ਗਿਰਾਵਟ ਦੇ ਨਾਲ ਹਫਤਾਵਾਰ 'ਤੇ 1,297.00 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੌਰਾਨ ਵਿਦੇਸ਼ਾਂ 'ਚ ਚਾਂਦੀ ਹਾਜ਼ਿਰ 0.24 ਡਾਲਰ ਦੀ ਗਿਰਾਵਟ 'ਚ ਹਫਤਾਵਾਰ 'ਤੇ 15.09 ਡਾਲਰ ਪ੍ਰਤੀ ਔਂਸ 'ਤੇ ਆ ਗਈ।