ਸੋਨਾ 140 ਰੁਪਏ ਚਮਕਿਆ, ਚਾਂਦੀ 430 ਰੁਪਏ ਮਹਿੰਗੀ

02/16/2019 3:01:16 PM

ਨਵੀਂ ਦਿੱਲੀ—ਸ਼ਾਦੀ-ਵਿਆਹ ਗਹਿਣਾ ਮੰਗ ਆਉਣ ਨਾਲ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 140 ਰੁਪਏ ਮਹਿੰਗਾ ਹੋ ਕੇ ਡੇਢ ਹਫਤੇ ਦੇ ਸਭ ਤੋਂ ਉੱਚੇ ਪੱਧਰ 34,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 430 ਰੁਪਏ ਦੀ ਛਲਾਂਗ ਲਗਾ ਕੇ 41,250 ਰੁਪਏ ਪ੍ਰਤੀ ਕਿਲੋਗਰਾਮ ਬੋਲੀ ਗਈ। ਵਿਦੇਸ਼ੀ 'ਚ ਹਫਤਾਵਾਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਤੇਜ਼ੀ ਦਾ ਰੁੱਖ ਰਿਹਾ। ਲੰਡਨ ਦਾ ਸੋਨਾ ਹਾਜ਼ਿਰ ਸ਼ੁੱਕਰਵਾਰ ਨੂੰ ਵਾਧੇ 'ਚ 1,321.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 11.10 ਡਾਲਰ ਦੀ ਮਜ਼ਬੂਤੀ ਨਾਲ 1,325.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਚ ਆਰਥਿਕ ਵਿਕਾਸ ਸੁਸਤ ਪੈਣ ਦੇ ਖਦਸੇ ਨਾਲ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ 'ਚ ਨਿਵੇਸ਼ ਕੀਤਾ ਜਿਸ ਨਾਲ ਸੋਨੇ ਦੀ ਕੀਮਤ ਵਧੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.13 ਡਾਲਰ ਦੀ ਤੇਜ਼ੀ ਦੇ ਨਾਲ 15.75 ਡਾਲਰ ਪ੍ਰਤੀ ਔਂਸ 'ਤੇ ਰਹੀ। 
ਸਥਾਨਕ ਬਾਜ਼ਾਰ 'ਚ ਗਹਿਣਾ ਗਾਹਕੀ ਆਉਣ ਨਾਲ ਸੋਨਾ ਸਟੈਂਡਰਡ 140 ਰੁਪਏ ਚਮਕ ਕੇ 06 ਫਰਵਰੀ ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 34,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਬਿਠੂਰ ਵੀ ਇੰਨੀ ਹੀ ਤੇਜ਼ੀ 34,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ 26,100 ਰੁਪਏ 'ਤੇ ਟਿਕੀ ਰਹੀ। ਇਸ ਦੌਰਾਨ ਉਦਯੋਗਿਕ ਮੰਗ ਆਉਣ ਅਤੇ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਤੇਜ਼ੀ ਨਾਲ ਚਾਂਦੀ ਹਾਜ਼ਿਰ ਦੇ ਭਾਅ 430 ਰੁਪਏ ਵਧੇ ਅਤੇ ਇਹ 41,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਇਦਾ 475 ਰੁਪਏ ਦੀ ਵਾਧੇ 'ਚ 39,960 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਚਾਂਦੀ 'ਚ ਰਹੀ ਤੇਜ਼ੀ ਦਾ ਅਸਰ ਸਿੱਕਿਆਂ 'ਤੇ ਵੀ ਰਿਹਾ। ਸਿੱਕਾ ਲਿਵਾਲੀ ਅਤੇ ਬਿਕਵਾਲੀ 1,000-1,000 ਰੁਪਏ ਵਧ ਕੇ ਕ੍ਰਮਵਾਰ 81 ਹਜ਼ਾਰ ਅਤੇ 82 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਬੋਲੇ ਗਏ। 


Aarti dhillon

Content Editor

Related News