ਸੋਨਾ 25 ਰੁਪਏ ਸਸਤਾ, ਚਾਂਦੀ 320 ਰੁਪਏ ਫਿਸਲੀ

02/06/2019 3:22:47 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੇ ਘਾਟੇ-ਵਾਧੇ ਦੇ ਦੌਰਾਨ ਵਿਆਹ-ਸ਼ਾਦੀ ਦੀ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 25 ਰੁਪਏ ਫਿਸਲ ਕੇ 34,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਚਾਂਦੀ ਵੀ 320 ਰੁਪਏ ਫਿਸਲ ਕੇ 41,380 ਰੁਪਏ 'ਤੇ ਆ ਗਈ ਹੈ। 
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 0.22 ਡਾਲਰ ਦੀ ਤੇਜ਼ੀ ਦੇ ਨਾਲ 1,314.95 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 0.1 ਫੀਸਦੀ ਦੀ ਗਿਰਾਵਟ 'ਚ 1,319.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦਾ ਬਾਸਕੇਟ 'ਚ ਡਾਲਰ ਦੇ ਸਥਿਰ ਰਹਿਣ ਨਾਲ ਪੀਲੀ ਧਾਤੂ ਦਬਾਅ 'ਚ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.01 ਡਾਲਰ ਫਿਸਲ ਕੇ 15.79 ਡਾਲਰ ਪ੍ਰਤੀ ਔਂਸ 'ਤੇ ਰਹੀ।  


Aarti dhillon

Content Editor

Related News