ਸੋਨਾ 30 ਰੁਪਏ ਫਿਸਲਿਆ, ਚਾਂਦੀ 200 ਰੁਪਏ ਸਸਤੀ
Saturday, Dec 22, 2018 - 03:37 PM (IST)
ਨਵੀਂ ਦਿੱਲੀ—ਸਥਾਨਕ ਬਾਜ਼ਾਰ 'ਚ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 30 ਰੁਪਏ ਫਿਸਲ ਕੇ 32,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਉਦਯੋਗਿਕ ਮੰਗ ਕਮਜ਼ੋਰ ਪੈਣ ਨਾਲ ਚਾਂਦੀ ਵੀ 200 ਰੁਪਏ ਦੀ ਗਿਰਾਵਟ 'ਚ 37,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਿਰ ਸ਼ੁੱਕਰਵਾਰ ਨੂੰ ਗਿਰਾਵਟ 'ਚ 1,255.60 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਫਰਵਰੀ ਦਾ ਅਮਰੀਕਾ ਸੋਨਾ ਵਾਇਦਾ ਵੀ 8.8 ਡਾਲਰ ਫਿਸਲ ਕੇ 1,259.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.11 ਡਾਲਰ ਦੀ ਗਿਰਾਵਟ 'ਚ ਹਫਤਾਤਰ 'ਤੇ 14.61 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।
