ਸੋਨਾ 40 ਰੁਪਏ ਚਮਕਿਆ, ਚਾਂਦੀ ਸਥਿਰ

01/21/2019 5:00:55 PM

ਨਵੀਂ ਦਿੱਲੀ — ਵਿਦੇਸ਼ੀ ਬਜ਼ਾਰਾਂ ਵਿਚ ਰਹੀ ਘੱਟ-ਵੱਧ ਵਿਚਕਾਰ ਘਰੇਲੂ ਗਹਿਣਿਆਂ ਦੀ ਮੰਗ ਆਉਣ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 40 ਰੁਪਏ ਚਮਕ ਕੇ 33,200 ਰੁਪਏ ਪ੍ਰਤੀ 10 ਕਿਲੋਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਗਾਹਕੀ ਦੇ ਆਮ ਰਹਿਣ ਨਾਲ ਚਾਂਦੀ 40,100 ਰੁਪਏ ਪ੍ਰਤੀ ਕਿਲੋਗ੍ਰਾਮ ਟਿਕੀ ਰਹੀ।
ਵਿਦੇਸ਼ੀ ਬਜ਼ਾਰਾਂ ਵਿਚ ਲੰਡਨ ਦਾ ਸੋਨਾ ਹਾਜਿਰ 1.25 ਡਾਲਰ ਦੀ ਤੇਜ਼ੀ ਨਾਲ 1,282.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਹਾਲਾਂਕਿ 0.4 ਡਾਲਰ ਲੁੜ੍ਹਕ ਕੇ 1,282.20 ਡਾਲਰ ਪ੍ਰਤੀ ਔਂਸ 'ਤੇ ਰਿਹਾ।

ਅਮਰੀਕੀ ਫੈਡਰਲ ਰਿਜ਼ਰਵ ਦੀ ਆਉਣ ਵਾਲਾ ਬੈਠਕ ਵਿਚ ਵਿਆਜ ਦਰ ਸਥਿਰ ਰੱਖਣ ਦੇ ਫੈਸਲੇ ਦੀ ਸੰਭਾਵਨਾ ਨੇ ਪੀਲੀ ਧਾਤੂ ਦੀ ਚਮਕ ਤੇਜ਼ ਕਰ ਦਿੱਤੀ ਹੈ ਪਰ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ ਵਿਚ ਡਾਲਰ ਦੇ ਦੋ ਹਫਤੇ ਦੇ ਉੱਚ ਪੱਧਰ 'ਤੇ ਟਿਕੇ ਰਹਿਣ ਨਾਲ ਇਸ 'ਤੇ ਦਬਾਅ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ 0.02 ਡਾਲਰ ਚੜ੍ਹ ਕੇ 15.31 ਡਾਲਰ ਪ੍ਰਤੀ ਔਂਸ 'ਤੇ ਰਹੀ।


Related News