ਸੋਨਾ 300 ਰੁਪਏ ਚਮਕਿਆ, ਚਾਂਦੀ ਵੀ ਮਜ਼ਬੂਤ

01/23/2020 2:49:24 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਗਿਰਾਵਟ ਦੇ ਦੌਰਾਨ ਸਥਾਨਕ ਮੰਗ 'ਚ ਸੁਧਾਰ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਵੀਰਵਾਰ ਨੂੰ 300 ਰੁਪਏ ਚਮਕ ਕੇ 41,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 106 ਰੁਪਏ ਦੇ ਵਾਧੇ 'ਚ 47,306 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 5.05 ਡਾਲਰ ਫਿਸਲ ਕੇ 1,555,.95 ਡਾਲਰ ਪ੍ਰਤੀ ਔਂਸ ਰਹਿ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.50 ਡਾਲਰ ਦੀ ਗਿਰਾਵਟ 'ਚ 1,555.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਨੀਤੀਗਤ ਦਰਾਂ 'ਤੇ ਯੂਰਪੀ ਕੇਂਦਰੀ ਬੈਂਕ ਦੇ ਬਿਆਨ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਦੇ ਕਾਰਨ ਪੀਲੀ ਧਾਤੂ 'ਤੇ ਦਬਾਅ ਰਿਹਾ। ਹਾਲਾਂਕਿ ਚੀਨ 'ਚ ਨੋਵੇਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਸੁਰੱਖਿਅਤ ਨਿਵੇਸ਼ ਰੂਪ ਨਾਲ ਸੋਨੇ ਦਾ ਆਕਰਸ਼ਨ ਘੱਟ ਨਹੀਂ ਹੋਇਆ ਹੈ ਜਿਸ ਨਾਲ ਇਹ 1,550 ਡਾਲਰ ਦੇ ਉੱਪਰ ਬਣਿਆ ਰਿਹਾ। ਚਾਂਦੀ ਹਾਜ਼ਿਰ 0.15 ਡਾਲਰ ਟੁੱਟ ਕੇ 17.69 ਡਾਲਰ ਪ੍ਰਤੀ ਔਂਸ 'ਤੇ ਆ ਗਈ।


Aarti dhillon

Content Editor

Related News