ਸੋਨਾ ਰਿਕਾਰਡ ਪੱਧਰ 'ਤੇ , ਚਾਂਦੀ 300 ਰੁਪਏ ਟੁੱਟੀ

01/17/2019 3:41:19 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਤੇਜ਼ੀ ਦੇ ਦਮ 'ਤੇ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਪੰਜਵੇਂ ਦਿਨ ਮਜ਼ਬੂਤ ਹੋਇਆ ਅਤੇ 110 ਰੁਪਏ ਚਮਕ 33,300 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਹਾਲਾਂਕਿ ਚਾਂਦੀ 300 ਰੁਪਏ ਦਾ ਗੋਤਾ ਲਗਾਉਂਦੇ ਹੋਏ 40,200 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਿਰ 1.10 ਡਾਲਰ ਦੇ ਵਾਧੇ 'ਚ 1,293.85 ਡਾਲਰ ਪ੍ਰੀਤੀ ਔਂਸ 'ਤੇ ਪਹੁੰਚ ਗਿਆ। ਹਾਲਾਂਕਿ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 0.10 ਡਾਲਰ ਡਿੱਗ ਕੇ 1,293.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬ੍ਰੈਗਜ਼ਿਟ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ 'ਤੇ ਭਰੋਸਾ ਕਰ ਰਹੇ ਹਨ। ਹਾਲਾਂਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ 'ਚ ਆਈ ਮਜ਼ਬੂਤੀ ਨਾਲ ਸੋਨੇ ਦੀ ਤੇਜ਼ੀ 'ਤੇ ਲਗਾਮ ਰਹੀ। ਸੰਸਾਰਕ ਪੱਧਰ 'ਤੇ ਚਾਂਦੀ ਹਾਜ਼ਿਰ 0.02 ਫੀਸਦੀ ਡਾਲਰ ਦੀ ਗਿਰਾਵਟ 'ਚ 15.55 ਡਾਲਰ ਪ੍ਰਤੀ ਔਂਸ 'ਤੇ ਰਹੀ। 
ਸਥਾਨਕ ਬਾਜ਼ਾਰ 'ਚ ਗਹਿਣਾ ਮੰਗ ਨਿਕਲਣ ਨਾਲ ਸੋਨਾ ਸਟੈਂਡਰਡ 110 ਰੁਪਏ ਦੇ ਵਾਧੇ ਨਾਲ 33,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਬਿਠੂਰ ਵੀ ਇੰਨੀ ਹੀ ਤੇਜ਼ੀ ਨਾਲ 33,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸੋਨੇ ਦੀ ਤੇਜ਼ ਦਾ ਅਸਰ ਗਿੰਨੀ 'ਤੇ ਵੀ ਰਿਹਾ ਅਤੇ ਇਹ 100 ਰੁਪਏ ਚਮਕ ਕੇ 25,500  ਰੁਪਏ ਪ੍ਰਤੀ ਅੱਠ ਗ੍ਰਾਮ ਦੀ ਕੀਮਤ 'ਤੇ ਵਿਕੀ।
ਉਦਯੋਗਿਕ ਮੰਗ ਉਤਰਨ ਨਾਲ ਚਾਂਦੀ ਹਾਜ਼ਿਰ 300 ਰੁਪਏ ਡਿੱਗ ਕੇ 40,200 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਚਾਂਦੀ ਵਾਇਦਾ 145 ਰੁਪਏ ਦੀ ਗਿਰਾਵਟ ਦੇ ਨਾਲ 39,690 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਵਾਰ 77 ਹਜ਼ਾਰ ਅਤੇ 78 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੇ।


Aarti dhillon

Content Editor

Related News