60 ਹਜ਼ਾਰ ਦੇ ਨੇੜੇ ਪਹੁੰਚਿਆ ਸੋਨਾ, ਚਾਂਦੀ ਵੀ ਚਮਕੀ, ਜਾਣੋ ਤਾਜ਼ਾ ਕੀਮਤ
Friday, May 26, 2023 - 12:45 PM (IST)
ਨਵੀਂ ਦਿੱਲੀ - ਸ਼ੁੱਕਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ ਦੀ ਕੀਮਤ 70 ਹਜ਼ਾਰ ਅਤੇ ਸੋਨੇ ਦੀ ਕੀਮਤ 59 ਹਜ਼ਾਰ ਰੁਪਏ ਤੋਂ ਉੱਪਰ ਚੱਲ ਰਹੀ ਹੈ। MCX 'ਤੇ ਸੋਨੇ ਦੀ ਕੀਮਤ 59514 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀਆਂ ਕੀਮਤਾਂ 'ਚ ਉਛਾਲ ਦਰਜ ਕੀਤਾ ਜਾ ਰਿਹਾ ਹੈ। MCX 'ਤੇ ਕੀਮਤਾਂ ਲਗਭਗ 250 ਰੁਪਏ ਮਹਿੰਗੀਆਂ ਹੋ ਕੇ 70486 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ ਹਨ। ਸੋਨੇ ਅਤੇ ਚਾਂਦੀ 'ਚ ਚਮਕ ਦੀ ਵਾਪਸੀ ਦਾ ਕਾਰਨ ਡਾਲਰ ਸੂਚਕਾਂਕ 'ਚ ਉੱਚ ਪੱਧਰ ਦਾ ਦਬਾਅ ਹੈ।
ਇਹ ਵੀ ਪੜ੍ਹੋ : 'ਇਤਿਹਾਸ ’ਚ ਪਹਿਲੀ ਵਾਰ 1 ਜੂਨ ਨੂੰ ਡਿਫਾਲਟਰ ਬਣ ਸਕਦਾ ਹੈ ਸੁਪਰਪਾਵਰ ਅਮਰੀਕਾ'
ਕਾਮੈਕਸ 'ਤੇ ਸੋਨਾ ਅਤੇ ਚਾਂਦੀ
ਕੌਮਾਂਤਰੀ ਕਮੋਡਿਟੀ ਬਾਜ਼ਾਰ 'ਚ ਵੀ ਹਲਕੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਕੋਮੈਕਸ 'ਤੇ ਸੋਨੇ ਦੀ ਕੀਮਤ 1948 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਹੀ ਹੈ। ਇਸੇ ਤਰ੍ਹਾਂ ਚਾਂਦੀ ਵੀ 23 ਡਾਲਰ ਪ੍ਰਤੀ ਔਂਸ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਮਜ਼ਬੂਤ ਡਾਲਰ ਨੇ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਪਾਇਆ ਸੀ।
ਸਰਾਫਾ ਬਾਜ਼ਾਰ ਦੀ ਹਾਲਤ
HDFC ਸਕਿਓਰਿਟੀਜ਼ ਮੁਤਾਬਕ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 430 ਰੁਪਏ ਸਸਤਾ ਹੋ ਗਿਆ। ਇਸ ਦੀ ਕੀਮਤ 60250 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਚਾਂਦੀ ਦੀ ਕੀਮਤ 'ਚ 750 ਰੁਪਏ ਦੀ ਕਮੀ ਆਈ ਹੈ। ਇਹ 72450 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਇਹ ਵੀ ਪੜ੍ਹੋ : ਆਨਲਾਈਨ ਗੇਮਿੰਗ ਕੰਪਨੀਆਂ 'ਤੇ ED ਦੀ ਕਾਰਵਾਈ: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜੇ ਗਏ 4000 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।