ਸੋਨੇ ਦੀਆਂ ਕੀਮਤਾਂ ਮੁੜ ਘਟੀਆਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

11/03/2020 12:11:31 PM

ਨਵੀਂ ਦਿੱਲੀ — ਸੋਨਾ ਅੱਜ ਗਿਰਾਵਟ ਨਾਲ ਖੁੱਲ੍ਹਿਆ ਅਤੇ ਫਿਰ ਇਸ ਤੋਂ ਉਭਰ ਨਹੀਂ ਸਕਿਆ। ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 51067 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਹ ਮੰਗਲਵਾਰ ਨੂੰ 117 ਰੁਪਏ ਦੀ ਗਿਰਾਵਟ ਨਾਲ 50,950 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਇਹ 50910 ਰੁਪਏ ਦੇ ਹੇਠਲੇ ਪੱਧਰ ਅਤੇ 50992 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਸਵੇਰੇ ਦਸ ਵਜੇ ਇਹ 135 ਰੁਪਏ ਦੀ ਗਿਰਾਵਟ ਨਾਲ 50932 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਦੀ ਡਿਲੀਵਰੀ ਵਾਲਾ ਸੋਨਾ ਵੀ 130 ਰੁਪਏ ਦੀ ਗਿਰਾਵਟ ਦੇ ਨਾਲ 51086 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਸਰਾਫਾ ਕੀਮਤਾਂ 'ਚ ਤੇਜ਼ੀ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਰੁਝਾਨ ਅਤੇ ਰੁਪਏ ਦੇ ਮੁੱਲ ਵਿਚ ਗਿਰਾਵਟ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 103 ਰੁਪਏ ਦੀ ਤੇਜ਼ੀ ਨਾਲ 51,286 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,183 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਰੁਪਿਆ 32 ਪੈਸੇ ਦੀ ਗਿਰਾਵਟ ਨਾਲ 74.42 ਪ੍ਰਤੀ ਡਾਲਰ (ਸ਼ੁਰੂਆਤੀ ਅੰਕੜਾ) 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 1,885 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ ਜਦੋਂਕਿ ਚਾਂਦੀ 23.83 ਡਾਲਰ ਪ੍ਰਤੀ ਔਂਸ 'ਤੇ ਕਾਇਮ ਰਹੀ।

ਇਹ ਵੀ ਪੜ੍ਹੋ : ICICI-Axis ਖ਼ਾਤਾਧਾਰਕਾਂ ਨੂੰ ਝਟਕਾ! ਪੈਸੇ ਜਮ੍ਹਾ ਕਰਾਉਣ 'ਤੇ ਲੱਗੇਗਾ ਇਹ ਚਾਰਜ, ਜਾਣੋ ਨਵੇਂ ਨਿਯਮਾਂ ਬਾਰੇ

ਹਾਜਿਰ ਮੰਗ ਨਾਲ ਵਾਇਦਾ ਕੀਮਤਾਂ ਤੋਂ ਲਾਭ

ਹਾਜਿਰ ਮਾਰਕੀਟ ਵਿਚ ਸਖਤ ਮੰਗ ਦੇ ਕਾਰਨ ਸੱਟੇਬਾਜ਼ਾਂ ਨੇ ਤਾਜ਼ਾ ਸੌਦੇ ਖਰੀਦੇ, ਜਿਸ ਕਾਰਨ ਸੋਮਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀ ਕੀਮਤ 56 ਰੁਪਏ ਚੜ੍ਹ ਕੇ 50,755 ਰੁਪਏ ਪ੍ਰਤੀ 10 ਗ੍ਰਾਮ ਰਹੀ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਵਿਚ ਸਪੁਰਦਗੀ ਲਈ ਸੋਨੇ ਦੀ ਸਪੁਰਦਗੀ ਕੀਮਤ 56 ਰੁਪਏ ਭਾਵ 0.11% ਦੀ ਤੇਜ਼ੀ ਨਾਲ 50,755 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਕਰਾਰਨਾਮੇ ਵਿਚ 13,124 ਲਾਟ ਦਾ ਕਾਰੋਬਾਰ ਹੋਇਆ। ਮਾਰਕੀਟ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਦੁਆਰਾ ਨਵੀਂਆਂ ਪੁਜ਼ੀਸ਼ਨਾਂ ਦੀ ਖਰੀਦ ਨਾਲ ਸੋਨੇ ਦੇ ਵਾਅਦੇ ਭਾਅ 'ਚ ਤੇਜ਼ੀ ਆਈ। ਨਿਊਯਾਰਕ ਵਿਚ ਸੋਨਾ 0.3 ਪ੍ਰਤੀਸ਼ਤ ਦੀ ਤੇਜ਼ੀ ਨਾਲ 1,886.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਸੋਨੇ 'ਚ ਇਨ੍ਹਾਂ ਚਾਰ ਤਰੀਕਿਆਂ ਨਾਲ ਕਰੋ ਨਿਵੇਸ਼, ਹਰ ਸਾਲ ਹੋਵੇਗਾ ਵੱਡਾ ਮੁਨਾਫ਼ਾ


Harinder Kaur

Content Editor

Related News