ਸੋਨਾ ਰਿਕਾਰਡ ਤੋਂ 10,000 ਰੁ: ਸਸਤਾ, ਹੁਣ ਇੰਨੇ 'ਚ ਪੈ ਰਿਹਾ ਹੈ 10 ਗ੍ਰਾਮ

02/18/2021 11:09:37 AM

ਨਵੀਂ ਦਿੱਲੀ- ਸੋਨੇ-ਚਾਂਦੀ ਵਿਚ ਵੀਰਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ 0.4 ਫ਼ੀਸਦੀ ਦੀ ਹਲਕੀ ਬੜ੍ਹਤ ਦਰਜ ਕੀਤੀ ਗਈ। ਇਸ ਨਾਲ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 46,407 ਰੁਪਏ ਪ੍ਰਤੀ 10 ਗ੍ਰਾਮ 'ਤੇ ਅਤੇ ਚਾਂਦੀ ਦੀ 69,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਪਿਛਲੇ ਪੰਜ ਦਿਨਾਂ ਵਿਚ ਸੋਨਾ ਵਾਇਦਾ 2,000 ਰੁਪਏ ਪ੍ਰਤੀ ਦਸ ਦੀ ਗਿਰਾਵਟ ਦਰਜ ਕਰ ਚੁੱਕਾ ਹੈ। ਉੱਥੇ ਹੀ, ਪਿਛਲੇ ਸਾਲ ਦੇ ਸਰਵਉੱਚ ਪੱਧਰ 56,200 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਇਹ ਹੁਣ ਵੀ ਲਗਭਗ 10,000 ਰੁਪਏ ਸਸਤਾ ਹੈ।

ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤਾਂ ਵਿਚ ਗਿਰਾਵਟ ਅਤੇ ਬਜਟ ਵਿਚ ਸੋਨੇ-ਚਾਂਦੀ ਦੀ ਦਰਾਮਦ ਡਿਊਟੀ ਵਿਚ ਕੀਤੀ ਗਈ ਕਟੌਤੀ ਦੀ ਘੋਸ਼ਣਾ ਮਗਰੋਂ ਸੋਨਾ-ਚਾਂਦੀ ਸਸਤੇ ਹੋਏ ਹਨ।

ਇਹ ਵੀ ਪੜ੍ਹੋ- ਪੈਟਰੋਲ 100 ਤੋਂ ਪਾਰ, ਡੀਜ਼ਲ ਨਵੀਂ ਉਚਾਈ 'ਤੇ ਪੁੱਜਾ, ਜਾਣੋ ਪੰਜਾਬ 'ਚ ਮੁੱਲ

ਹਾਲਾਂਕਿ, ਸੋਨੇ ਵਿਚ ਲੰਮੇ ਸਮੇਂ ਲਈ ਨਿਵੇਸ਼ ਨੂੰ ਲੈ ਕੇ ਹੁਣ ਵੀ ਮਾਹਰ ਇਹੀ ਕਹਿੰਦੇ ਹਨ ਕਿ ਇਹ ਇਕ ਵਾਰ ਫਿਰ 60,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ। ਪਿਛਲੇ ਸਾਲ ਸੋਨੇ ਨੇ 25 ਫ਼ੀਸਦੀ ਦਾ ਭਾਰੀ ਉਛਾਲ ਦਰਜ ਕੀਤਾ ਸੀ। ਉੱਥੇ ਹੀ, ਗਲੋਬਲ ਅਰਥਵਿਵਸਥਾ ਵਿਚ ਤੇਜ਼ੀ ਨਾਲ ਸੁਧਰ ਦੀ ਉਮੀਦ ਦੇ ਮੱਦੇਨਜ਼ਰ ਇਸ ਸਾਲ ਹੁਣ ਤੱਕ ਇਹ 6 ਫ਼ੀਸਦੀ ਡਿੱਗ ਚੁੱਕਾ ਹੈ। ਸਰਾਫ਼ਾ ਬਾਜ਼ਾਰ ਦੀ ਗੱਲ ਕਰੀਏ ਤਾਂ ਰਾਸ਼ਟਰੀ ਰਾਜਧਾਨੀ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 46,102 ਰੁਪਏ 'ਤੇ ਆ ਗਈ ਸੀ। ਵਿਦੇਸ਼ੀ ਬਾਜ਼ਾਰਾਂ ਵਿਚ ਸੋਨਾ ਅੱਜ 0.4 ਫ਼ੀਸਦੀ ਦੀ ਤੇਜ਼ੀ ਨਾਲ 1,782.61 ਡਾਲਰ ਪ੍ਰਤੀ ਔਂਸ 'ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ 

ਸੋਨੇ-ਚਾਂਦੀ ਦੀ ਕੀਮਤ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


Sanjeev

Content Editor

Related News