ਸੋਨਾ ਗਿਰਾਵਟ ਨਾਲ 48 ਹਜ਼ਾਰ ਦੇ ਨੇੜੇ ਪੁੱਜਾ, ਚਾਂਦੀ 256 ਰੁ: ਹੋਈ ਸਸਤੀ
Wednesday, Jan 27, 2021 - 08:12 PM (IST)
ਨਵੀਂ ਦਿੱਲੀ- ਬੁੱਧਵਾਰ ਨੂੰ ਸੋਨੇ ਦੀ ਕੀਮਤ 231 ਰੁਪਏ ਦੀ ਗਿਰਾਵਟ ਨਾਲ 48,421 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 48,652 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ।
ਉੱਥੇ ਹੀ, ਚਾਂਦੀ ਵੀ 256 ਰੁਪਏ ਦੀ ਗਿਰਾਵਟ ਨਾਲ 65,614 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੀ ਬੰਦ ਕੀਮਤ 65,870 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਕੌਮਾਂਤਰੀ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕ੍ਰਮਵਾਰ 1,850 ਅਤੇ 25.41 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀਆਂ। ਉੱਥੇ ਹੀ, ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 346 ਰੁਪਏ ਦੀ ਗਿਰਾਵਟ ਨਾਲ 48,797 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਚਾਂਦੀ ਇਸ ਦੌਰਾਨ 730 ਰੁਪਏ ਦਾ ਗੋਤਾ ਲਾ ਕੇ 65,805 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਨਿਵੇਸ਼ਕਾਂ ਦੀ ਹੁਣ ਨਜ਼ਰ ਯੂ. ਐੱਸ. ਫੈਡਰਲ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਜਾਰੀ ਹੋਣ ਵਾਲੇ ਫ਼ੈਸਲੇ 'ਤੇ ਹੈ। ਵਿਸ਼ਵ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਰਿਹਾ।