ਨਵੇਂ ਸਾਲ ਦੇ ਪਹਿਲੇ ਹੀ ਦਿਨ ਸੋਨੇ-ਚਾਂਦੀ 'ਚ ਉਛਾਲ, ਜਾਣੋ ਕੀ ਹਨ ਕੀਮਤਾਂ

Friday, Jan 01, 2021 - 01:41 PM (IST)

ਨਵੀਂ ਦਿੱਲੀ- ਨਵੇਂ ਸਾਲ ਦੇ ਪਹਿਲੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਇਹ ਕਾਫ਼ੀ ਮੱਧਮ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ 0.09 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 50,198 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਚਾਂਦੀ 0.14 ਫ਼ੀਸਦੀ ਦੀ ਬੜ੍ਹਤ ਨਾਲ 68,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸਪਾਸ ਹੈ।

ਸੋਨੇ ਅਤੇ ਚਾਂਦੀ ਦੋਹਾਂ ਨੇ ਸਾਲ 2020 ਵਿਚ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਹੈ। ਦਸੰਬਰ 2020 ਵਿਚ ਸਮਾਪਤ ਹੋਏ ਸਾਲ ਵਿਚ ਸੋਨਾ 27 ਫ਼ੀਸਦੀ ਅਤੇ ਚਾਂਦੀ ਲਗਭਗ 50 ਫ਼ੀਸਦੀ ਮਜਬੂਤੀ ਹੋਈ। ਗਲੋਬਲ ਬਾਜ਼ਾਰ ਵਿਚ ਸੋਨਾ ਸਾਲ 2020 ਵਿਚ 25 ਫ਼ੀਸਦੀ ਦੀ ਬੜ੍ਹਤ ਨਾਲ ਸਮਾਪਤ ਹੋਇਆ ਅਤੇ ਵੀਰਵਾਰ ਦੇ ਕਾਰੋਬਾਰੀ ਸੈਸ਼ਨ ਵਿਚ 0.2 ਫ਼ੀਸਦੀ ਦੀ ਮਜਬੂਤੀ ਨਾਲ 1,898.36 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਕੋਰੋਨਾ ਟੀਕਿਆਂ ਦੇ ਲਾਂਚ ਹੋਣ ਤੋਂ ਬਾਅਦ ਕੀਮਤਾਂ ਅਗਸਤ ਦੇ ਰਿਕਰਡ ਪੱਧਰ ਤੋਂ ਹੇਠਾਂ ਆਈਆਂ ਹਨ ਪਰ ਡਾਲਰ ਵਿਚ ਕਮਜ਼ੋਰੀ ਕਾਰਨ ਸਾਲ ਦੇ ਅੰਤ ਵਿਚ ਸੋਨੇ ਨੂੰ ਸਮਰਥਨ ਮਿਲਿਆ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨਾ ਪਿਛਲੇ ਕੁਝ ਸਾਲਾਂ ਤੋਂ ਚੜ੍ਹ ਰਿਹਾ ਹੈ ਪਰ 2020 ਵਿਚ ਕੋਵਿਡ-19 ਦੀ ਵਜ੍ਹਾ ਨਾਲ ਇਸ ਵਿਚ ਵੱਡੀ ਤੇਜ਼ੀ ਦਰਜ ਹੋਈ। ਗਲੋਬਲ ਬਾਜ਼ਾਰ ਵਿਚ ਇਹ ਅਗਸਤ ਵਿਚ 2,080 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਉਸ ਪੱਧਰ ਤੋਂ ਹੁਣ ਲਗਭਗ 15 ਫ਼ੀਸਦੀ ਹੇਠਾਂ ਚੱਲ ਰਿਹਾ ਹੈ। ਕੋਟਕ ਸਕਿਓਰਿਟਜ਼ੀ ਵਿਚ ਕਮੋਡਿਟੀ ਰਿਸਰਚ ਦੇ ਉਪ ਮੁਖੀ ਰਵਿੰਦਰ ਰਾਓ ਨੇ ਕਿਹਾ ਕਿ ਸੋਨੇ ਵਿਚ ਹਾਲ ਵਿਚ ਗਿਰਾਵਟ ਕੋਵਿਡ-19 ਟੀਕੇ ਦੀਆਂ ਉਮੀਦਾਂ ਵਿਚਕਾਰ ਮੁਨਾਫਾਵਸੂਲੀ ਦੀ ਵਜ੍ਹਾ ਨਾਲ ਆਈ ਹੈ। ਉਨ੍ਹਾਂ ਕਿਹਾ ਇਸ ਦੇ ਬਾਵਜੂਦ ਸੋਨੇ ਲਈ ਮਾਹੌਲ ਹੁਣ ਵੀ ਸਕਾਰਾਤਮਕ ਹੈ।


Sanjeev

Content Editor

Related News