ਸੋਨੇ ਦੀ ਕੀਮਤ ''ਚ ਉਛਾਲ ਪਰ ਹੁਣ ਵੀ 50 ਹਜ਼ਾਰ ਰੁਪਏ ਤੋਂ ਇੰਨਾ ਸਸਤਾ

Friday, Nov 20, 2020 - 07:53 PM (IST)

ਸੋਨੇ ਦੀ ਕੀਮਤ ''ਚ ਉਛਾਲ ਪਰ ਹੁਣ ਵੀ 50 ਹਜ਼ਾਰ ਰੁਪਏ ਤੋਂ ਇੰਨਾ ਸਸਤਾ

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 65 ਰੁਪਏ ਅਤੇ ਚਾਂਦੀ 298 ਰੁਪਏ ਚੜ੍ਹ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਕੌਮਾਂਤਰੀ ਬਾਜ਼ਾਰ 'ਚ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ 'ਤੇ ਦਿਸਿਆ। ਹਾਲਾਂਕਿ, ਹੁਣ ਵੀ ਸੋਨਾ 50 ਹਜ਼ਾਰ ਤੋਂ ਸਸਤਾ ਹੈ।


ਸੋਨੇ ਦੀ ਕੀਮਤ 65 ਰੁਪਏ ਵੱਧ ਕੇ 49,551 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ 298 ਰੁਪਏ ਮਹਿੰਗੀ ਹੋ ਕੇ 61,232 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਪਿਛਲੇ ਸੈਸ਼ਨ ਦੇ ਕਾਰੋਬਾਰ 'ਚ ਸੋਨਾ 49,486 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 60,934 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ ਦੇ ਹਾਜ਼ਰ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 65 ਰੁਪਏ ਵੱਧ ਗਈ। ਇਸ ਦੀ ਵਜ੍ਹਾ ਕੌਮਾਂਤਰੀ ਬਾਜ਼ਾਰ 'ਚ ਸੁਧਾਰ ਦਾ ਅਸਰ ਘਰੇਲੂ ਬਾਜ਼ਾਰ 'ਤੇ ਹੋਣਾ ਹੈ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,868 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ 24.15 ਡਾਲਰ ਪ੍ਰਤੀ ਔਂਸ ਰਹੀ।


author

Sanjeev

Content Editor

Related News