10 ਗ੍ਰਾਮ ਸੋਨੇ ਲਈ ਹੁਣ ਇੰਨੀ ਢਿੱਲੀ ਕਰਨੀ ਪਵੇਗੀ ਜੇਬ, ਦੇਖੋ ਰੇਟ

08/31/2020 10:22:31 PM

ਨਵੀਂ ਦਿੱਲੀ— ਭਾਰਤੀ ਕਰੰਸੀ ਕਮਜ਼ੋਰ ਹੋਣ ਵਿਚਕਾਰ ਸਥਾਨਕ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 161 ਰੁਪਏ ਉਛਲ ਕੇ 52,638 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ।

ਉੱਥੇ ਹੀ, ਚਾਂਦੀ 800 ਰੁਪਏ ਮਹਿੰਗੀ ਹੋ ਕੇ 68,095 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 52,477 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ, ਜਦੋਂ ਕਿ ਚਾਂਦੀ ਦੀ ਕੀਮਤ 67,295 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਵਿਚਕਾਰ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 161 ਰੁਪਏ ਵੱਧ ਗਈ।''

ਗੌਰਤਲਬ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ 21 ਪੈਸੇ ਘਟੀ ਗਈ, ਜਿਸ ਨਾਲ ਡਾਲਰ 73.60 ਰੁਪਏ 'ਤੇ ਪਹੁੰਚ ਗਿਆ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨੇ ਤੇਜ਼ੀ ਦਰਸਾਉਂਦਾ 1,960 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜਦੋਂ ਕਿ ਚਾਂਦੀ ਦੀ ਕੀਮਤ ਮਾਮੂਲੀ ਤੇਜ਼ੀ ਨਾਲ 27.80 ਡਾਲਰ ਪ੍ਰਤੀ ਔਂਸ ਬੋਲਿਆ ਜਾ ਰਿਹਾ ਸੀ। ਇਸ ਵਿਚਕਾਰ ਬੀ. ਐੱਸ. ਈ. ਸੈਂਸੈਕਸ 839 ਅੰਕ ਦੀ ਗਿਰਾਵਟ ਨਾਲ 38,628.29 ਦੇ ਪੱਧਰ 'ਤੇ ਬੰਦ ਹੋਇਆ।


Sanjeev

Content Editor

Related News