ਸੋਨੇ ਦੀ ਕੀਮਤ 'ਚ ਇੰਨਾ ਉਛਾਲ, ਚਾਂਦੀ ਹੋਈ ਸਸਤੀ, ਜਾਣੋ ਰੇਟ

07/07/2020 6:51:51 PM

ਨਵੀਂ ਦਿੱਲੀ— ਮੰਗਲਵਾਰ ਨੂੰ ਰੁਪਏ ਦਾ ਮੁੱਲ ਡਿੱਗਣ ਤੋਂ ਬਾਅਦ ਸੋਨੇ ਦੀ ਕੀਮਤ 102 ਰੁਪਏ ਚੜ੍ਹ ਕੇ 49,228 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੋਨਾ 49,126 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਹਾਲਾਂਕਿ, ਚਾਂਦੀ ਦੀ ਕੀਮਤ ਰੁਪਏ ਉਤਰ ਕੇ 50,573 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ, ਜੋ ਸੋਮਵਾਰ ਨੂੰ 50,822 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ (ਕੋਮੋਡਿਟੀ) ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ''ਰੁਪਏ ਦੇ ਮੁੱਲ 'ਚ ਗਿਰਾਵਟ ਆਉਣ ਤੋਂ ਬਾਅਦ ਦਿੱਲੀ 'ਚ 24 ਕੈਰੇਟ ਸੋਨੇ ਦੇ ਮੁੱਲ 'ਚ 102 ਰੁਪਏ ਦੀ ਤੇਜ਼ੀ ਆਈ।'' ਅਮਰੀਕੀ ਕਰੰਸੀ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ ਹੈ ਅਤੇ ਮੰਗਲਵਰ ਨੂੰ ਇਹ 25 ਪੈਸੇ ਟੁੱਟ ਕੇ 74.93 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰ 'ਚ ਸੋਨਾ ਮਾਮੂਲੀ ਗਿਰਾਵਟ ਨਾਲ 1,781 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜਦੋਂ ਕਿ ਚਾਂਦੀ 18.08 ਡਾਲਰ ਪ੍ਰਤੀ ਔਂਸ 'ਤੇ ਕੱਲ ਵਾਲੇ ਮੁੱਲ 'ਤੇ ਟਿਕੀ ਰਹੀ।


Sanjeev

Content Editor

Related News