ਸੋਨਾ ਇੰਨਾ ਮਹਿੰਗਾ ਤੇ ਚਾਂਦੀ ਵਿਚ 110 ਰੁਪਏ ਦਾ ਉਛਾਲ, ਜਾਣੋ ਕੀਮਤਾਂ

10/14/2019 3:19:56 PM

ਨਵੀਂ ਦਿੱਲੀ— ਸੋਮਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਉਛਾਲ ਤੇ ਚਾਂਦੀ ਦੀ ਕੀਮਤ 'ਚ ਵੀ ਮਜਬੂਤੀ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 230 ਰੁਪਏ ਵੱਧ ਕੇ 39,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ 110 ਰੁਪਏ ਦੀ ਛਲਾਂਗ ਲਾ ਕੇ 46,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਜਾਣਕਾਰਾਂ ਮੁਤਾਬਕ, ਸਥਾਨਕ ਬਾਜ਼ਾਰ 'ਤੇ ਵਿਦੇਸ਼ੀ ਬਾਜ਼ਾਰਾਂ ਦੀ ਤੇਜ਼ੀ ਦਾ ਅਸਰ ਰਿਹਾ।




ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜ਼ਰ ਦੀ ਕੀਮਤ 1.70 ਡਾਲਰ ਦੀ ਬੜ੍ਹਤ ਨਾਲ 1,492.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਦਸੰਬਰ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ 5.10 ਡਾਲਰ ਵੱਧ 1,493.80 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਤਕਨੀਕੀ ਕਾਰਨਾਂ ਕਾਰਨ ਸੋਨੇ 'ਚ ਤੇਜ਼ੀ ਰਹੀ।

ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਹੋਈ ਗੱਲਬਾਤ ਨਾਲ ਨਿਵੇਸ਼ਕਾਂ ਦੀ ਧਾਰਨਾ ਸਕਾਰਾਤਮਕ ਹੋਈ ਹੈ। ਹਾਲਾਂਕਿ, ਦੋਹਾਂ ਆਰਥਿਕ ਤਾਕਤਾਂ ਵਿਚਕਾਰ ਇਕ ਸੀਮਤ ਡੀਲ ਹੀ ਹੋਈ ਦੱਸੀ ਜਾ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.04 ਫੀਸਦੀ ਦੀ ਮਜਬੂਤੀ ਨਾਲ 17.57 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਉੱਥੇ ਹੀ, ਸਟਾਕ ਬਾਜ਼ਾਰਾਂ 'ਚ ਵੀ ਮਜਬੂਤੀ ਦਰਜ ਕੀਤੀ ਗਈ। ਬੀਤੇ ਹਫਤੇ ਸ਼ੁੱਕਰਵਾਰ ਨੂੰ ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਸਨ ਤੇ ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਵੀ ਰੌਣਕ ਦੇਖਣ ਨੂੰ ਮਿਲੀ।


Related News