70,500 ਰੁ: ਤੋਂ ਪਾਰ ਚਾਂਦੀ, ਸੋਨੇ 'ਚ ਵੀ ਉਛਾਲ, ਜਾਣੋ 10 ਗ੍ਰਾਮ ਦਾ ਮੁੱਲ

Tuesday, Feb 23, 2021 - 12:07 PM (IST)

70,500 ਰੁ: ਤੋਂ ਪਾਰ ਚਾਂਦੀ, ਸੋਨੇ 'ਚ ਵੀ ਉਛਾਲ, ਜਾਣੋ 10 ਗ੍ਰਾਮ ਦਾ ਮੁੱਲ

ਨਵੀਂ ਦਿੱਲੀ- ਸਾਲ 2021 ਵਿਚ ਸੋਨੇ ਦੀ ਕੀਮਤ ਕਾਫ਼ੀ ਘੱਟ ਹੋਈ ਹੈ ਪਰ ਇਸ ਹਫ਼ਤੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵਿਦੇਸ਼ੀ ਪੱਧਰ 'ਤੇ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਅਤੇ ਡਾਲਰ ਵਿਚ ਕਮਜ਼ੋਰੀ ਕਾਰਨ ਸੋਨੇ-ਚਾਂਦੀ ਵਿਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ ਬੀਤੇ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ 2 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਸੀ। ਹਾਲਾਂਕਿ, ਇਸ ਸਾਲ ਦੀ 50 ਹਜ਼ਾਰ ਰੁਪਏ ਦੀ ਉੱਚ ਪੱਧਰ ਕੀਮਤ ਤੋਂ ਹੁਣ ਵੀ ਸਸਤਾ ਹੈ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ 700 ਰੁਪਏ ਚੜ੍ਹਨ ਪਿੱਛੋਂ ਐੱਮ. ਸੀ. ਐਕਸ. 'ਤੇ ਸੋਨਾ ਅੱਜ 61 ਰੁਪਏ ਦੇ ਹਲਕੇ ਉਛਾਲ ਨਾਲ 47 ਹਜ਼ਾਰ ਦੇ ਨਜ਼ਦੀਕ 46,962 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।

ਉੱਥੇ ਹੀ, ਚਾਂਦੀ ਪਿਛਲੇ ਕਾਰੋਬਾਰੀ ਸੈਸ਼ਨ ਵਿਚ 1,500 ਰੁਪਏ ਮਹਿੰਗੀ ਹੋਈ ਸੀ, ਜੋ ਅੱਜ 121 ਰੁਪਏ ਹੋਰ ਚੜ੍ਹ ਕੇ 70,553 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPF 'ਤੇ ਵਾਪਸ ਹੋ ਸਕਦੈ ਇਹ ਨਿਯਮ

ਡਾਲਰ ਵਿਚ ਗਿਰਾਵਟ ਕਾਰਨ ਸੋਨੇ ਦੀ ਕੀਮਤ ਚੜ੍ਹੀ ਹੈ ਕਿਉਂਕਿ ਹੋਰ ਕਰੰਸੀਆਂ ਵਾਲੇ ਮੁਲਕਾਂ ਲਈ ਇਹ ਸਸਤਾ ਹੋ ਜਾਂਦਾ ਹੈ ਅਤੇ ਮੰਗ ਵੱਧ ਜਾਂਦੀ ਹੈ। ਪਿਛਲੇ ਦਿਨ ਸਰਾਫ਼ਾ ਬਾਜ਼ਾਰ ਵਿਚ ਹਾਜ਼ਰ ਸੋਨੇ ਦੀ ਕੀਮਤ 278 ਰੁਪਏ ਵੱਧ ਕੇ 46,013 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਸੀ। ਕੌਮਾਂਤਰੀ ਪੱਧਰ 'ਤੇ ਸੋਨੇ ਦੀ ਕੀਮਤ 0.4 ਫ਼ੀਸਦੀ ਵੱਧ ਕੇ 1,815 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਚਾਂਦੀ 0.3 ਫ਼ੀਸਦੀ ਦੀ ਤੇਜ਼ੀ ਨਾਲ 28.23 ਡਾਲਰ ਪ੍ਰਤੀ ਔਂਸ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ 'ਚ 7 ਰੁ: ਤੋਂ ਵੱਧ ਦਾ ਉਛਾਲ


author

Sanjeev

Content Editor

Related News