ਮਜ਼ਬੂਤ ਡਾਲਰ ਨਾਲ ਸੋਨੇ ''ਤੇ ਦਬਾਅ, ਕੱਚੇ ਤੇਲ ''ਚ ਨਰਮੀ
Monday, Feb 05, 2018 - 09:06 AM (IST)
ਨਵੀਂ ਦਿੱਲੀ—ਮਜ਼ਬੂਤ ਡਾਲਰ ਨਾਲ ਸੋਨੇ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 0.30 ਫੀਸਦੀ ਦੀ ਕਮਜ਼ੋਰੀ ਨਾਲ 1,333.40 ਡਾਲਰ ਪ੍ਰਤੀ ਔਂਸ 'ਤੇ ਨਜ਼ਰ ਆ ਰਿਹਾ ਹੈ ਉਧਰ ਚਾਂਦੀ 0.35 ਫੀਸਦੀ ਦੀ ਕਮਜ਼ੋਰੀ ਨਾਲ 16.65 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦਿਸ ਰਹੀ ਹੈ। ਨਾਮੈਕਸ ਕਰੂਡ 1.2 ਫੀਸਦੀ ਦੀ ਗਿਰਾਵਟ ਨਾ 64.67 ਡਾਲਰ ਦੇ ਕਾਰੋਬਾਰ ਕਰ ਰਿਹਾ ਹੈ ਤਾਂ ਬ੍ਰੈਂਟ ਕਰੂਡ 1.22 ਫੀਸਦੀ ਦੀ ਕਮਜ਼ੋਰੀ ਨਾਲ 67.74 ਡਾਲਰ 'ਤੇ ਦਿਸ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-30200
ਸਟਾਪਲਾਸ-30050
ਟੀਚਾ-30500
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4200
ਸਟਾਪਲਾਸ-4260
ਟੀਚਾ-4100
