ਸੋਨਾ 100 ਰੁਪਏ ਟੁੱਟਿਆ, ਚਾਂਦੀ 400 ਰੁਪਏ ਉਤਰੀ

3/5/2020 5:35:43 PM

ਨਵੀਂ ਦਿੱਲੀ—ਸੰਸਾਰਕ ਪੱਧਰ'ਤੇ ਕੀਮਤੀ ਧਾਤੂਆਂ 'ਚ ਰਹੀ ਨਰਮੀ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਟੁੱਟ ਕੇ 44770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਚਾਂਦੀ 400 ਰੁਪਏ ਡਿੱਗ ਕੇ 47300 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ | ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 8.25 ਡਾਲਰ ਡਿੱਗ ਕੇ 1644.45 ਡਾਲਰ ਪ੍ਰਤੀ ਔਾਸ ਰਿਹਾ ਅਤੇ ਅਪ੍ਰੈਲ ਦਾ ਅਮਰੀਕਾ ਸੋਨਾ ਵਾਇਦਾ 2.90 ਡਾਲਰ ਉਤਰ ਕੇ 1638.20 ਡਾਲਰ ਪ੍ਰਤੀ ਔਾਸ ਬੋਲਿਆ ਗਿਆ |
ਇਸ ਦੌਰਾਨ ਚਾਂਦੀ ਹਾਜ਼ਿਰ 0.06 ਡਾਲਰ ਉਤਰ ਕੇ 17.20 ਡਾਲਰ ਪ੍ਰਤੀ ਔਾਸ ਬੋਲੀ ਗਈ |  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

Edited By Aarti dhillon