ਸੋਨਾ ਮਹਿੰਗਾ...... ਚਾਂਦੀ ਹੋਈ ਸਸਤੀ, ਜਾਣੋ ਕੀ ਹੈ ਅੱਜ ਦੇ ਨਵੇਂ ਭਾਅ

Tuesday, Mar 03, 2020 - 06:33 PM (IST)

ਸੋਨਾ ਮਹਿੰਗਾ...... ਚਾਂਦੀ ਹੋਈ ਸਸਤੀ, ਜਾਣੋ ਕੀ ਹੈ ਅੱਜ ਦੇ ਨਵੇਂ ਭਾਅ

ਨਵੀਂ ਦਿੱਲੀ — ਸੋਨੇ ਦਾ ਭਾਅ ਮੰਗਲਵਾਰ ਨੂੰ 6 ਰੁਪਏ ਦੇ ਮਾਮੂਲੀ ਵਾਧੇ ਦੇ ਨਾਲ 42958 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 42,952 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 58 ਰੁਪਏ ਟੁੱਟ ਕੇ 46,213 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਸੋਮਵਾਰ ਨੂੰ ਬਾਜ਼ਾਰ 46,271 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਊਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ(ਜਿੰਸ) ਤਪਨ ਪਟੇਲ ਨੇ ਕਿਹਾ ਕਿ ਦਿੱਲੀ ਵਿਚ 24 ਕੈਰੇਟ ਸੋਨੇ ਦਾ ਭਾਅ 6 ਰੁਪਏ ਮਜ਼ਬੂਤ ਹੋਇਆ ਹੈ। ਰੁਪਏ 'ਚ ਲਗਾਤਾਰ ਗਿਰਾਵਟ ਵਿਚਕਾਰ ਸੋਨਾ ਮਜ਼ਬੂਤ ਹੋਇਆ ਹੈ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ ਦਿਨ 'ਚ ਕਾਰੋਬਾਰ ਦੇ ਦੌਰਾਨ ਕਰੀਬ 24 ਪੈਸੇ ਕਮਜ਼ੋਰ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਵਾਧੇ ਦੇ ਨਾਲ 1,595 ਡਾਲਰ ਪ੍ਰਤੀ ਔਂਸ 'ਤੇ ਸੀ। ਇਸ ਦੇ ਨਾਲ ਹੀ ਚਾਂਦੀ 16.76 ਡਾਲਰ ਪ੍ਰਤੀ ਔਂਸ 'ਤੇ ਸੀ। ਪਟੇਲ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿਚ ਕਟੌਤੀ ਦੀ ਉਮੀਦ ਅਤੇ ਹੋਰ ਪ੍ਰਮੁੱਖ ਕੇਂਦਰੀ ਬੈਂਕਾਂ ਵਲੋਂ ਨਰਮ ਮੌਦਰਿਕ ਰੁਖ ਆਪਣਾਉਨ ਦੀ ਸੰਭਾਵਨਾ ਵਿਚ ਸੋਨਾ ਮਜ਼ਬੂਤ ਹੋਇਆ ਹੈ।


Related News