ਸੋਨਾ 7 ਸਾਲ ਤੇ ਚਾਂਦੀ 7 ਮਹੀਨੇ ਦੇ ਉੱਚ ਪੱਧਰ 'ਤੇ
Monday, Jan 28, 2019 - 04:49 PM (IST)
ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਪੀਲੀ ਧਾਤੂ ਦੇ 7 ਮਹੀਨੇ ਦੇ ਉੱਚ ਪੱਧਰ 'ਤੇ ਬਣੇ ਰਹਿਣ ਅਤੇ ਗਹਿਣਿਆਂ ਦੀ ਖਰੀਦਦਾਰੀ ਵਧਣ ਨਾਲ ਦਿੱਲੀ ਸਰਾਫਾ ਬਜ਼ਾਰ 'ਚ ਸੋਮਵਾਰ ਨੂੰ ਸੋਨਾ 350 ਰੁਪਏ ਦੀ ਛਲਾਂਗ ਲਗਾ ਕੇ ਕਰੀਬ 7 ਸਾਲ ਦੇ ਉੱਚ ਪੱਧਰ 33,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਦੂਜੇ ਪਾਸੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਕਰਕੇ ਚਾਂਦੀ ਵੀ 850 ਰੁਪਏ ਦੀ ਜ਼ਬਰਦਸਤ ਛਲਾਂਗ ਨਾਲ 7 ਮਹੀਨੇ ਦੇ ਉੱਚ ਪੱਧਰ 40,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਅੰਤਰਰਾਸ਼ਟਰੀ ਬਜ਼ਾਰ
ਅੰਤਰਰਾਸ਼ਟਰੀ ਬਜ਼ਾਰ 'ਚ ਮੁਨਾਫਾ ਵਸੂਲੀ ਦੇ ਦਬਾਅ 'ਚ ਲੰਡਨ ਦਾ ਸੋਨਾ ਹਾਜਿਰ 2.05 ਡਾਲਰ ਦੀ ਗਿਰਾਵਟ ਨਾਲ 1,300.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਪਰ ਇਹ ਹੁਣ ਵੀ 7 ਮਹੀਨੇ ਦੇ ਉੱਚ ਪੱਧਰ 'ਤੇ ਬਣਿਆ ਹੋਇਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.6 ਡਾਲਰ ਦੇ ਵਾਧੇ ਨਾਲ 1,299.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਆਉਣ ਵਾਲੀ 29 ਅਤੇ 30 ਜਨਵਰੀ ਨੂੰ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ 'ਚ ਵਿਆਜ ਦਰ ਸਥਿਰ ਰੱਖਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਕਾਰਨ ਨਿਵੇਸ਼ਕਾਂ ਦਾ ਰੁਝਾਨ ਪੀਲੀ ਧਾਤੂ ਵੱਲ ਵਧਿਆ ਹੈ। ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ ਵਿਚ ਡਾਲਰ ਦੇ ਟੁੱਟਣ ਕਾਰਨ ਵੀ ਇਸ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ ਹੈ। ਵਿਦੇਸ਼ਾਂ ਵਿਚ ਚਾਂਦੀ ਹਾਜਿਰ 0.01 ਡਾਲਰ ਚੜ੍ਹ ਕੇ 15.72 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਸੋਨਾ ਸਟੈਂਡਰਡ ਪ੍ਰਤੀ 10 ਗ੍ਰਾਮ : 33,650
ਸੋਨਾ ਭਟੂਰ ਪ੍ਰਤੀ 10 ਗ੍ਰਾਮ : 33,500
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ : 40,900
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ : 39,990
ਸਿੱਕਾ ਖਰੀਦ ਪ੍ਰਤੀ ਸੈਕੜਾਂ : 78,000
ਸਿੱਕਾ ਵਿਕਰੀ ਪ੍ਰਤੀ ਸੈਕੜਾਂ 79,000
ਗਿੰਨੀ ਪ੍ਰਤੀ 8 ਗ੍ਰਾਮ : 25,700
