ਸੋਨਾ ਛੇ ਮਹੀਨੇ, ਚਾਂਦੀ ਤਿੰਨ ਮਹੀਨੇ ਦੇ ਹੇਠਲੇ ਪੱਧਰ ''ਤੇ

07/17/2018 3:24:57 PM

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵਲੋਂ ਮੰਗ ਸੁਸਤ ਰਹਿਣ ਅਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਆਈ ਚੰਗੀ ਮਜ਼ਬੂਤੀ ਤੋਂ ਦਬਾਅ 'ਚ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਫਿਸਲ ਕੇ ਕਰੀਬ ਛੇ ਮਹੀਨੇ ਦੇ ਹੇਠਲੇ ਪੱਧਰ 'ਤੇ 31,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 130 ਰੁਪਏ ਦੀ ਗਿਰਾਵਟ 'ਚ 39,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਇਸ ਸਾਲ 13 ਅਪ੍ਰੈਲ ਤੋਂ ਬਾਅਦ ਦਾ ਇਸ ਦਾ ਹੇਠਲਾ ਪੱਧਰ ਹੈ। ਵਿਦੇਸ਼ੀ ਬਾਜ਼ਾਰਾਂ 'ਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵੀ ਸਥਾਨਕ ਬਾਜ਼ਾਰ 'ਚ ਇਨ੍ਹਾਂ ਨੂੰ ਸੰਭਾਲ ਨਹੀਂ ਸਕੀ। ਵਿਦੇਸ਼ਾਂ 'ਚ ਅੱਜ ਸੋਨਾ ਹਾਜ਼ਿਰ 4.25 ਡਾਲਰ ਚਮਕ ਕੇ 1,244.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 5.20 ਡਾਲਰ ਦੀ ਤੇਜ਼ੀ 'ਚ1,244.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਬਣੇ ਰਹਿਣ ਨਾਲ ਪੀਲੀ ਧਾਤੂ ਮਜ਼ਬੂਤ ਹੋਈ ਹੈ। ਨਿਵੇਸ਼ਕ ਅਜੇ ਫੈਡਰਲ ਰਿਜ਼ਰਵ ਦੇ ਮੁੱਖ ਜੇਰੋਮ ਪਾਵੇਲ ਦੇ ਅਮਰੀਕੀ ਸੰਸਦ 'ਚ ਦਿੱਤੇ ਜਾਣ ਵਾਲੇ ਪਹਿਲੇਬਿਆਨ ਦੀ ਉੱਡੀਕ ਕਰ ਰਹੇ ਹਨ। ਉਮੀਦ ਹੈ ਕਿ ਇਸ 'ਚ ਵਿਆਜ ਦਰਾਂ ਦੇ ਵਾਧੇ ਦੇ ਬਾਰੇ 'ਚ ਫੈਡ ਦੇ ਭਵਿੱਖ ਦੇ ਰੁਖ ਦੇ ਸੰਕੇਤ ਮਿਲਣਗੇ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.08 ਡਾਲਰ ਚਮਕ ਕੇ 15.84 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News