ਸੋਨੇ 100 ਰੁਪਏ ਡਿੱਗਾ, ਜਾਣੋ ਅੱਜ ਦੇ ਰੇਟ

Thursday, Feb 22, 2018 - 02:21 PM (IST)

ਸੋਨੇ 100 ਰੁਪਏ ਡਿੱਗਾ, ਜਾਣੋ ਅੱਜ ਦੇ ਰੇਟ

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਰਹੀ ਗਿਰਾਵਟ ਵਿਚਕਾਰ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਡਿੱਗ ਕੇ 31,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਘੱਟ ਕੇ 31,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ।

ਉੱਥੇ ਹੀ, ਉਦਯੋਗਿਕ ਮੰਗ 'ਚ ਹਲਕੇ ਸੁਧਾਰ ਨਾਲ ਚਾਂਦੀ 85 ਰੁਪਏ ਵਧ ਕੇ 39,385 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 4.60 ਡਾਲਰ ਕਮਜ਼ੋਰ ਪੈ ਕੇ 1,321.55 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 8.6 ਡਾਲਰ ਦੀ ਗਿਰਾਵਟ ਨਾਲ 1,323.50 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.08 ਡਾਲਰ ਦੀ ਗਿਰਾਵਟ ਨਾਲ 16.41 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਵਿਸ਼ਲੇਸ਼ਕਾਂ ਮੁਤਾਬਕ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਬਾਂਡ ਯੀਲਡ ਵਧਣ ਨਾਲ ਸੋਨੇ 'ਤੇ ਦਬਾਅ ਹੈ। ਇਸ ਦੇ ਇਲਾਵਾ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਵੀ ਸੋਨੇ ਦੀ ਮੰਗ ਕਮਜ਼ੋਰ ਹੋਈ ਹੈ।


Related News