ਸੋਨਾ 645 ਰੁਪਏ ਚਮਕਿਆ, ਚਾਂਦੀ 3700 ਰੁਪਏ ਉਛਲੀ
Sunday, Sep 01, 2019 - 03:18 PM (IST)

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਜਾਰੀ ਉਤਾਰ-ਚੜ੍ਹਾਅ ਦੇ ਦੌਰਾਨ ਘਰੇਲੂ ਪੱਧਰ 'ਤੇ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 645 ਰੁਪਏ ਚਮਕ ਕੇ 39640 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ ਅਤੇ ਚਾਂਦੀ 3700 ਰੁਪਏ ਉਛਲ ਕੇ 48800 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ | ਕੌਮਾਂਤਰੀ ਪੱਧਰ 'ਤੇ ਸਮੀਖਿਆਧੀਨ ਸਮੇਂ 'ਚ ਕੀਮਤੀ ਧਾਤੂਆਂ 'ਚ ਭਾਰੀ ਉਤਾਰ ਚੜ੍ਹਾਅ ਦੇਖਿਆ ਗਿਆ | ਹਾਲਾਂਕਿ ਹਫਤਾਵਾਰ 'ਤੇ ਕੀਮਤੀ ਧਾਤੂਆਂ 'ਚ ਇਸ ਤੋਂ ਪਿਛਲੇ ਹਫਤੇ ਦੀ ਤੁਲਨਾ 'ਚ ਕੋਈ ਵਿਸ਼ੇਸ਼ ਵਾਧਾ ਨਹੀਂ ਰਿਹਾ | ਸੋਮਵਾਰ ਨੂੰ ਸੋਨਾ ਹਾਜ਼ਿਰ 1529.55 ਡਾਲਰ ਪ੍ਰਤੀ ਔਾਸ 'ਤੇ ਸੀ ਜੋ ਸ਼ੁੱਕਰਵਾਰ ਨੂੰ 1519.20 ਡਾਲਰ ਪ੍ਰਤੀ ਔਾਸ 'ਤੇ ਆ ਗਿਆ ਹੈ | ਇਸ ਤਰ੍ਹਾਂ ਨਾਲ ਅਮਰੀਕਾ ਸੋਨਾ ਵਾਇਦਾ ਸੋਮਵਾਰ ਨੂੰ 1524.30 ਡਾਲਰ ਪ੍ਰਤੀ ਔਾਸ 'ਤੇ ਸੀ ਜੋ ਹਫਤਾਵਾਰ 'ਤੇ 1529.20 ਡਾਲਰ ਪ੍ਰਤੀ ਔਾਸ ਬੋਲਿਆ ਗਿਆ | ਇਸ ਦੌਰਾਨ ਚਾਂਦੀ 'ਚ ਤੇਜ਼ੀ ਰਹੀ | ਸੋਮਵਾਰ ਨੂੰ ਚਾਂਦੀ 17.56 ਡਾਲਰ ਪ੍ਰਤੀ ਔਾਸ 'ਤੇ ਸੀ ਜੋ ਸ਼ੁੱਕਰਵਾਰ ਨੂੰ ਵਧ ਕੇ 18.35 ਡਾਲਰ ਪ੍ਰਤੀ ਔਾਸ ਬੋਲੀ ਗਈ | ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਟੈਰਿਫ ਯੁੱਧ 'ਚ ਤੇਜ਼ੀ ਆਉਣ ਦੇ ਖਦਸ਼ਿਆਂ 'ਚ ਕੀਮਤੀ ਧਾਤੂਆਂ 'ਚ ਭਾਰੀ ਉਤਾਰ ਚੜ੍ਹਾਅ ਦੇਖਿਆ ਗਿਆ