ਸੋਨਾ 26 ਰੁਪਏ ਡਿੱਗਾ, ਚਾਂਦੀ 52 ਰੁਪਏ ਸੁਧਰੀ

12/06/2019 4:58:32 PM

ਨਵੀਂ ਦਿੱਲੀ—ਸਰਾਫਾ ਬਾਜ਼ਾਰ 'ਚ ਸੋਨੇ ਦਾ ਭਾਅ ਸ਼ੁੱਕਰਵਾਰ ਨੂੰ 26 ਰੁਪਏ ਡਿੱਗ ਕੇ 38,895 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਉੱਧਰ ਚਾਂਦੀ 'ਚ 52 ਰੁਪਏ ਦਾ ਸੁਧਾਰ ਦੇਖਿਆ ਗਿਆ ਹੈ। ਦਿੱਲੀ 'ਚ 24 ਕੈਰੇਟ ਵਾਲੇ ਹਾਜ਼ਿਰ ਸੋਨੇ ਦਾ ਭਾਅ 26 ਰੁਪਏ ਡਿੱਗ ਗਿਆ ਹੈ। ਇਸ ਦੀ ਮੁੱਖ ਵਜ੍ਹਾ ਰੁਪਏ 'ਚ ਡਾਲਰ ਦੇ ਮੁਕਾਬਲੇ ਨਰਮੀ ਰਹਿਣਾ ਹੈ। ਦਿਨ 'ਚ ਕਾਰੋਬਾਰ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 10 ਪੈਸੇ ਡਿੱਗ ਗਿਆ ਹੈ।
ਵੀਰਵਾਰ ਨੂੰ ਸੋਨੇ ਦੇ ਭਾਅ 38,921 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 'ਚ 52 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ। ਇਹ 45,547 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਿਹ ਜੋ ਵੀਰਵਾਰ ਨੂੰ 45,495 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੇ ਭਾਅ ਲੜੀਵਾਰ 1,473 ਡਾਲਰ ਅਤੇ 16.88 ਡਾਲਰ ਪ੍ਰਤੀ ਔਂਸ ਰਿਹਾ।


Aarti dhillon

Content Editor

Related News