51 ਹਜ਼ਾਰ ਰੁਪਏ ਤੋਂ ਹੇਠਾਂ ਡਿੱਗਿਆ ਸੋਨਾ, ਚਾਂਦੀ ਵੀ ਟੁੱਟੀ, ਜਾਣੋ ਤਾਜ਼ਾ ਭਾਅ

Tuesday, Oct 11, 2022 - 01:21 PM (IST)

51 ਹਜ਼ਾਰ ਰੁਪਏ ਤੋਂ ਹੇਠਾਂ ਡਿੱਗਿਆ ਸੋਨਾ, ਚਾਂਦੀ ਵੀ ਟੁੱਟੀ, ਜਾਣੋ ਤਾਜ਼ਾ ਭਾਅ

ਬਿਜ਼ਨੈੱਸ ਡੈਸਕ : ਬੀਤੇ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਕੀਮਤ 'ਚ ਜਿੱਥੇ 1.83 ਫ਼ੀਸਦੀ ਦੀ ਗਿਰਾਵਟ ਆਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤਾਂ 'ਚ ਵੀ 3 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੰਦੀ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦਿਖਾਈ ਦਿੱਤਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 0.31 ਡਿੱਗ ਗਈ। MCX 'ਤੇ ਚਾਂਦੀ ਦੀ ਕੀਮਤ 0.62 ਫ਼ੀਸਦੀ ਘਟੀ ਹੈ।

ਮੰਗਲਵਾਰ ਨੂੰ MCX 'ਤੇ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਵਾਲਾ MCX ਸੋਨਾ 170 ਰੁਪਏ ਡਿੱਗ ਕੇ 50,867 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੋਨੇ ਦੀ ਕੀਮਤ 923 ਰੁਪਏ ਡਿੱਗ ਕੇ 51,037 ਰੁਪਏ 'ਤੇ ਬੰਦ ਹੋਈ ਸੀ। ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਵੀ ਚਾਂਦੀ ਦੀ ਕੀਮਤ ਨਰਮ ਰਹੀ। ਚਾਂਦੀ ਦੀ ਕੀਮਤ ਅੱਜ 368 ਰੁਪਏ ਡਿੱਗ ਕੇ 58,734 ਰੁਪਏ 'ਤੇ ਆ ਗਈ ਹੈ। ਅੱਜ ਚਾਂਦੀ ਦਾ ਕਾਰੋਬਾਰ 58,800 ਰੁਪਏ ਤੋਂ ਸ਼ੁਰੂ ਹੋਇਆ। ਇਕ ਵਾਰ ਕੀਮਤ ਡਿੱਗ ਕੇ 58,660 ਰੁਪਏ 'ਤੇ ਆ ਗਈ ਪਰ ਕੁਝ ਸਮੇਂ ਬਾਅਦ ਇਸ 'ਚ ਥੋੜ੍ਹਾ ਸੁਧਾਰ ਹੋਇਆ ਅਤੇ ਕੀਮਤ 58,734 ਰੁਪਏ 'ਤੇ ਕਾਰੋਬਾਰ ਕਰਨ ਲੱਗੀ।

ਇਹ ਵੀ ਪੜ੍ਹੋ : ਬੈਂਕ ਆਫ਼ ਅਮਰੀਕਾ ਦੀ ਚੇਤਾਵਨੀ, ਅਮਰੀਕਾ ਵਿੱਚ ਹਰ ਮਹੀਨੇ ਹੋ ਸਕਦੇ ਹਨ  1,75,000 ਬੇਰੁ਼ਜ਼ਗਾਰ

ਅੰਤਰਰਾਸ਼ਟਰੀ ਬਾਜ਼ਾਰ 'ਚ ਭਾਰੀ ਗਿਰਾਵਟ

ਅੰਤਰਰਾਸ਼ਟਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੇ ਪੱਧਰ 'ਤੇ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਸਪਾਟ ਕੀਮਤ 1.83 ਫ਼ੀਸਦੀ ਡਿੱਗ ਕੇ 1,665.88 ਡਾਲਰ ਪ੍ਰਤੀ ਔਂਸ 'ਤੇ ਆ ਗਈ। ਸੋਨੇ ਦੀ ਕੀਮਤ ਪਿਛਲੇ ਕਈ ਕਾਰੋਬਾਰੀ ਸੈਸ਼ਨਾਂ ਤੋਂ ਡਿੱਗ ਰਹੀ ਹੈ। ਸੋਨੇ ਦੇ ਨਾਲ-ਨਾਲ ਅੱਜ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਚਾਂਦੀ ਦੀ ਕੀਮਤ 3.11 ਫ਼ੀਸਦੀ ਡਿੱਗ ਕੇ 19.51 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕੱਲ੍ਹ ਵੀ ਚਾਂਦੀ ਦੀ ਕੀਮਤ ਵਿੱਚ 1.86 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : ਆਈ. ਟੀ. ਆਰ. ਭਰਨ ਤੋਂ ਬਾਅਦ ਨਹੀਂ ਮਿਲਿਆ ਰਿਫੰਡ ਤਾਂ ਆਨਲਾਈਨ ਇੰਝ ਚੈੱਕ ਕਰ ਸਕਦੇ ਹੋ ਸਟੇਟਸ

ਸੋਮਵਾਰ ਨੂੰ ਸਰਾਫਾ ਬਾਜ਼ਾਰ 'ਚ ਵੀ  ਡਿੱਗੀਆਂ ਸਨ ਕੀਮਤਾਂ 

ਸੋਮਵਾਰ ਨੂੰ ਭਾਰਤੀ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ। ਦਸ ਗ੍ਰਾਮ ਸੋਨਾ 51,625 ਰੁਪਏ ਸਸਤਾ ਹੋ ਗਿਆ। ਇਕ ਕਿਲੋ ਚਾਂਦੀ ਦੇ ਭਾਅ ਵੀ ਘਟੇ ਅਤੇ ਹੁਣ 59,725 ਰੁਪਏ 'ਤੇ ਆ ਗਏ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 543 ਰੁਪਏ ਡਿੱਗ ਕੇ 51,625 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨੇ ਦੀ ਤਰ੍ਹਾਂ ਚਾਂਦੀ ਵੀ 2,121 ਰੁਪਏ ਦੀ ਗਿਰਾਵਟ ਨਾਲ 59,725 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 
 


author

Anuradha

Content Editor

Related News