ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ

Monday, Jan 18, 2021 - 06:11 PM (IST)

ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ

ਨਵੀਂ ਦਿੱਲੀ — ਕੋਰੋਨਾ ਆਫ਼ਤ ਵਿਚਕਾਰ ਤਾਲਾਬੰਦੀ ਦੌਰਾਨ ਹਰ ਸੈਕਟਰ ਵਿਚ ਮੰਦੀ ਦਾ ਰੁਝਾਨ ਸੀ। ਇਸ ਸਮੇਂ ਦੌਰਾਨ ਹਰ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਤਾਲਾਬੰਦੀ ’ਚ ਢਿੱਲ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਦੇ ਸੁਧਰਨ ਦੇ ਨਾਲ ਲੋਕ ਸੁਰੱਖਿਅਤ ਨਿਵੇਸ਼ ਵਜੋਂ ਹੋਰ ਵਿਕਲਪਾਂ ’ਤੇ ਵੀ ਵਿਚਾਰ ਕਰ ਰਹੇ ਹਨ। ਅਗਸਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਉਨ੍ਹਾਂ ਦੇ ਉੱਚੇ ਪੱਧਰ ਨੂੰ ਛੂਹ ਗਈਆਂ। ਇਸ ਤੋਂ ਬਾਅਦ ਜਿਵੇਂ ਸਥਿਤੀ ਸੁਧਰੀ ਨਿਵੇਸ਼ਕਾਂ ਨੇ ਹੋਰ ਨਿਵੇਸ਼ ਵਿਕਲਪ ਵੀ ਲੈਣੇ ਸ਼ੁਰੂ ਕਰ ਦਿੱਤੇ।

ਕੋਰੋਨਾਵਾਇਰਸ ਵੈਕਸੀਨ ਨੂੰ ਲੈ ਕੇ ਆ ਰਹੀਆਂ ਚੰਗੀਆਂ ਖ਼ਬਰਾਂ ਨਾਲ ਦੋਨੋਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਸ਼ੁਰੂ ਹੋ ਗਿਆ ਹੈ। ਅਗਸਤ 2020 ਤੋਂ ਸੋਨੇ ਦੀਆਂ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 7,000 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਚਾਂਦੀ ਵੀ ਆਪਣੇ ਸਭ ਤੋਂ ਉੱਚੇ ਪੱਧਰ ਨਾਲੋਂ 12,500 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਹੇਠਾਂ ਆ ਗਈ ਹੈ।

ਕੋਰੋਨਾ ਸੰਕਟ ਦੇ ਦੌਰਾਨ ਅਗਸਤ 2020 ਵਿਚ ਸੋਨਾ 56,200 ਰੁਪਏ ਦੇ ਸਰਬੋਤਮ ਪੱਧਰ ਨੂੰ ਛੂਹ ਗਿਆ ਸੀ। ਇਸ ਦੇ ਨਾਲ ਹੀ ਚਾਂਦੀ ਇਸ ਮਿਆਦ ਦੌਰਾਨ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰਲੇ ਪੱਧਰ ’ਤੇ ਪਹੁੰਚ ਗਈ। ਸੋਨੇ ਦੀ ਕੀਮਤ ਸ਼ੁੱਕਰਵਾਰ 15 ਜਨਵਰੀ 2021 ਨੂੰ 48,690 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਚਾਂਦੀ ਦੀ ਗਿਰਾਵਟ 65,157 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਸੋਨਾ ਪਿਛਲੇ ਕੁਝ ਸਾਲਾਂ ਤੋਂ ਵੱਡੀਆਂ ਛਾਲਾਂ ਮਾਰ ਰਿਹਾ ਹੈ। ਪਿਛਲੇ ਸਾਲ 2020 ਵਿਚ ਸੋਨੇ ਵਿਚ 28 ਪ੍ਰਤੀਸ਼ਤ ਵਾਧਾ ਹੋਇਆ ਸੀ। ਇਸ ਦੇ ਨਾਲ ਹੀ 2019 ਦੌਰਾਨ ਦੋਹਰੇ ਅੰਕ ਦਾ ਵਾਧਾ ਵੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354 ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਪਟਨਾ ਸਾਹਿਬ ਵਿਖੇ ਸਮਾਗਮਾਂ ਦੀ ਹੋਈ ਸ਼ੁਰੂਆਤ

ਸੋਨਾ 2021 ਵਿਚ 60,000 ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ

ਪਿਛਲੇ ਸਾਲਾਂ ਦੀ ਤਰਜ਼ ’ਤੇ ਸੋਨੇ ਦੇ 2021 ਦੌਰਾਨ ਵਾਧਾ ਦਰਜ ਕੀਤੇ ਜਾਣ ਦੀ ਉਮੀਦ ਹੈ। ਮੰਨਿਆ ਜਾਂਦਾ ਹੈ ਕਿ ਇਸ ਸਾਲ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਦੂਜੇ ਸ਼ਬਦਾਂ ਵਿਚ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਸੋਨੇ ਵਿਚ ਨਿਵੇਸ਼ ਕਰਨਾ ਤੁਹਾਡੇ ਲਈ ਲਾਭਕਾਰੀ ਸੌਦਾ ਸਾਬਤ ਹੋ ਸਕਦਾ ਹੈ। ਮਾਹਰ ਕਹਿੰਦੇ ਹਨ ਕਿ 2020 ਵਿਚ ਕੋਰੋਨਾ ਆਫ਼ਤ ਕਾਰਨ ਪੈਦਾ ਹੋਏ ਮੁਸ਼ਕਲ ਆਰਥਿਕ ਮਾਹੌਲ ਕਾਰਨ ਲੋਕਾਂ ਨੇ ਸੋਨੇ ਵਿਚ ਭਾਰੀ ਨਿਵੇਸ਼ ਕੀਤਾ ਅਤੇ ਇਸ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕੋਰੋਨਾ ਟੀਕੇ ਦੇ ਆਉਣ ਨਾਲ, ਜੇਕਰ ਹੁਣ ਆਰਥਿਕ ਗਤੀਵਿਧੀਆਂ ਵਧਦੀਆਂ ਹਨ ਤਾਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਨੂੰ ਵੀ ਦਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਮੰਤਰੀਆਂ ਨੂੰ ਕਦੋਂ ਲਗਾਇਆ ਜਾਵੇਗਾ ਕੋਰੋਨਾ ਲਾਗ ਦਾ ਟੀਕਾ? ਰਾਜਨਾਥ ਨੇ ਦਿੱਤਾ ਇਹ ਜਵਾਬ

ਲੰਬੇ ਸਮੇਂ ਦੇ ਨਿਵੇਸ਼ ਲਈ ਸੋਨਾ ਬਣਿਆ ਰਹੇਗਾ ਇੱਕ ਵਧੀਆ ਵਿਕਲਪ 

ਮਾਹਰ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਵਿਰੁੱਧ ਟੀਕੇ ਦੀ ਵੰਡ ਭਾਰਤ ਸਮੇਤ ਕਈ ਦੇਸ਼ਾਂ ਵਿਚ ਕੀਤੀ ਜਾ ਰਹੀ ਹੈ ਅਤੇ ਹੁਣ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦਾ ਅਸਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਉੱਤੇ ਵੀ ਵੇਖਣ ਨੂੰ ਮਿਲੇਗਾ। ਦਰਅਸਲ ਕੋਰੋਨਾ ਟੀਕਾ ਆਉਣ ਦੀ ਚੰਗੀ ਖ਼ਬਰ ਦੇ ਨਾਲ, ਸੋਨੇ ਦੀਆਂ ਕੀਮਤਾਂ ਘਟਣ ਦਾ ਰੁਝਾਨ ਬਣ ਗਿਆ ਸੀ। ਅਜਿਹੀ ਸਥਿਤੀ ਵਿਚ ਜਿਵੇਂ ਕਿ ਮਹਾਂਮਾਰੀ ਦਾ ਦਬਾਅ ਘੱਟ ਜਾਂਦਾ ਹੈ ਅਤੇ ਵਿਸ਼ਵ ਭਰ ’ਚ ਆਰਥਿਕ ਗਤੀਵਿਧੀਆਂ ਦੀ ਗਤੀ ਤੇਜ਼ ਹੁੰਦੀ ਜਾ ਰਹੀ ਹੈ, ਲੋਕ ਨਿਵੇਸ਼ ਦੇ ਹੋਰ ਵਿਕਲਪਾਂ ਵੱਲ ਜਾਣ ਲੱਗ ਪੈਣਗੇ। ਇਸ ਲਈ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਉਮੀਦ ਹੈ। ਹਾਲਾਂਕਿ ਲੰਬੇ ਸਮੇਂ ਲਈ ਸੋਨੇ ਵਿਚ ਨਿਵੇਸ਼ ਕਰਨਾ ਇਕ ਵਧੀਆ ਵਿਕਲਪ ਰਹੇਗਾ।

ਇਹ ਵੀ ਪੜ੍ਹੋ : ਹੁਣ ਚਲਦੀ ਟ੍ਰੇਨ ’ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News