ਧਨਤੇਰਸ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ

10/20/2019 2:52:43 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਸੋਨੇ-ਚਾਂਦੀ 'ਚ ਮਾਮੂਲੀ ਬਦਲਾਅ ਦੇ ਦੌਰਾਨ ਸਥਾਨਕ ਬਾਜ਼ਾਰ 'ਚ ਧਨਤੇਰਸ ਤੋਂ ਪਹਿਲਾਂ ਸੋਨੇ-ਚਾਂਦੀ 'ਚ ਤੇਜ਼ੀ ਵਾਪਸ ਆਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨਾ 530 ਰੁਪਏ ਮਹਿੰਗਾ ਹੋ ਕੇ 39,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜੋ ਡੇਢ ਹਫਤੇ ਦੇ ਸਭ ਤੋਂ ਉੱਚੇ ਪੱਧਰ ਦੇ ਕਾਫੀ ਕਰੀਬ ਹੈ। ਪਿਛਲੇ ਸਾਲ ਧਨਤੇਰਸ 'ਚ ਸੋਨਾ 21.35 ਫੀਸਦੀ ਮਹਿੰਗਾ ਹੋ ਚੁੱਕਾ ਹੈ। ਇਹ 05 ਨੰਬਰ 2018 ਨੂੰ ਧਨਤੇਰਸ ਦੇ ਦਿਨ 32,690 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਹੈ। ਕਰੀਬ ਇਕ ਸਾਲ 'ਚ ਇਸ ਦੀ ਕੀਮਤ 6,980 ਰੁਪਏ ਪ੍ਰਤੀ ਵਧ ਚੁੱਕੀ ਹੈ। ਪਿਛਲੇ ਹਫਤੇ ਚਾਂਦੀ ਵੀ 360 ਰੁਪਏ ਚੜ੍ਹ ਕੇ 47,000 ਰੁਪਏ ਪ੍ਰਤੀ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸਾਲ ਧਨਤੇਰਸ ਤੋਂ ਹੁਣ ਤੱਕ ਇਸ ਦੀ ਕੀਮਤ 7,460 ਰੁਪਏ ਭਾਵ 7,460 ਰੁਪਏ ਭਾਵ 18.87 ਫੀਸਦੀ ਵਧ ਚੁੱਕੀ ਹੈ। ਪਿਛਲੇ ਸਾਲ 5 ਨਵੰਬਰ ਨੂੰ ਇਹ 39,540 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਚਾਂਦੀ ਦੇ ਸਿੱਕੇ ਵੀ ਪਿਛਲੇ ਧਨਤੇਰਸ ਦੀ ਤੁਲਨਾ 'ਚ 21 ਫੀਸਦੀ ਤੋਂ ਜ਼ਿਆਦਾ ਮਹਿੰਗੇ ਹੋ ਚੁੱਕੇ ਹਨ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਸੋਨਾ ਹਾਜ਼ਿਰ 1.75 ਡਾਲਰ ਦੇ ਵਾਧੇ 'ਚ 1,490.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 0.10 ਡਾਲਰ ਦੀ ਮਾਮੂਲੀ ਗਿਰਾਵਟ 'ਚ ਹਫਤਾਵਾਰ 'ਤੇ 1,493.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.01 ਡਾਲਰ ਫਿਸਲ ਕੇ 17.52 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।


Aarti dhillon

Content Editor

Related News