ਗਿਰਾਵਟ ਤੋਂ ਉਭਰਿਆ ਸੋਨਾ, ਚਾਂਦੀ ਦੀ ਕੀਮਤ ਫਿਸਲੀ
Wednesday, Dec 13, 2017 - 04:50 PM (IST)

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਦੌਰਾਨ ਸਥਾਨਕ ਗਹਿਣਾ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 35 ਰੁਪਏ ਚੜ੍ਹ ਕੇ 29,435 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਛੇ ਦਿਨ ਦੀ ਗਿਰਾਵਟ ਤੋਂ ਬਾਅਦ ਇਹ ਸੋਨੇ ਦੀ ਪਹਿਲੀ ਤੇਜ਼ੀ ਹੈ। ਕਮਜ਼ੋਰ ਉਦਯੋਗਿਕ ਮੰਗ ਨਾਲ ਚਾਂਦੀ ਲਗਾਤਾਕ ਤੀਜੇ ਦਿਨ ਫਿਸਲੀ ਹੈ। ਇਹ 175 ਰੁਪਏ ਟੁੱਟ ਕੇ ਕਰੀਬ ਪੰਜ ਮਹੀਨੇ ਦੇ ਹੇਠਲੇ ਪੱਧਰ 'ਤੇ 37,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜ਼ਿਰ 2.15 ਡਾਲਰ ਦੀ ਗਿਰਾਵਟ 'ਚ 1,241 ਡਾਲਰ ਪ੍ਰਤੀ ਔਂਸ 'ਤੇ ਰਿਹਾ। ਹਾਲਾਂਕਿ ਫਰਵਰੀ ਦਾ ਅਮਰੀਕੀ ਸੋਨਾ ਵਾਅਦਾ 1.70 ਡਾਲਰ ਦੇ ਵਾਧੇ 'ਚ 1,243.40 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਅਮਰੀਕਾ 'ਚ ਵਿਆਜ ਦਰਾਂ ਵਧਣ ਦੀ ਸੰਭਾਵਨਾ ਦੇ ਕਾਰਨ ਪੀਲੀ ਧਾਤੂ 'ਤੇ ਦਬਾਅ ਹੈ। ਕੌਮਾਂਤਰੀ ਬਾਜ਼ਾਰ 'ਤ ਚਾਂਦੀ ਹਾਜ਼ਿਰ 15.71 ਡਾਲਰ ਪ੍ਰਤੀ ਓਂਸ 'ਤੇ ਸਥਿਰ ਰਹੀ।
ਸਥਾਨਕ ਬਾਜ਼ਾਰ 'ਚ ਲਗਾਤਾਰ ਛੇ ਕਾਰੋਬਾਰੀ ਦਿਨ 'ਚ 850 ਰੁਪਏ ਟੁੱਟਣ ਤੋਂ ਬਾਅਦ ਸੋਨੇ 'ਚ ਪਹਿਲਾਂ ਵਾਧਾ ਦਰਜ ਕੀਤਾ ਗਿਆ ਹੈ। ਸੋਨਾ ਸਟੈਂਡਰਡ 35 ਰੁਪਏ ਚਮਕ ਕੇ 29,435 ਰੁਪਏ ਪ੍ਰਤੀ ਦੱਸ ਗ੍ਰਾਮ ਦੀ ਕੀਮਤ 'ਤੇ ਵਿਕਿਆ। ਸੋਨਾ ਬਿਟੂਰ ਵੀ ਇੰਨੀ ਹੀ ਤੇਜ਼ੀ ਦੇ ਨਾਲ 29,285 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਅੱਠ ਗ੍ਰਾਮ ਵਾਲੀ ਗਿੰਨੀ 24,400 ਰੁਪਏ ਪ੍ਰਤੀ ਸਥਿਰ ਰਹੀ।