ਸੋਨੇ ਦੀ ਕੀਮਤ ''ਚ ਗਿਰਾਵਟ, ਚਾਂਦੀ 1,217 ਰੁ: ਹੋਈ ਸਸਤੀ, ਜਾਣੋ ਰੇਟ
Monday, Jul 06, 2020 - 06:50 PM (IST)
ਨਵੀਂ ਦਿੱਲੀ— ਸੋਮਵਾਰ ਨੂੰ ਸੋਨੇ ਦੇ ਸੋਨੇ ਦੀ ਕੀਮਤ 42 ਰੁਪਏ ਦੀ ਗਿਰਾਵਟ ਨਾਲ 48,964 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੋਨਾ 49,006 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 1,217 ਰੁਪਏ ਦੀ ਗਿਰਾਵਟ ਦੇ ਨਾਲ 49,060 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਸ਼ੁੱਕਰਵਾਰ ਨੂੰ 50,277 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 1,776 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 18.10 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ (ਕਮੋਡਿਟੀਜ਼) ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ''ਅਮਰੀਕਾ ਅਤੇ ਹੋਰ ਵੱਡੀਆਂ ਅਰਥਚਾਰਿਆਂ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਬਾਰੇ ਚਿੰਤਾਵਾਂ ਕਾਰਨ ਸੋਨੇ ਦੀ ਮੰਗ ਸੁੱਰਖਿਅਤ ਨਿਵੇਸ਼ ਦੇ ਤੌਰ 'ਤੇ ਵੱਧ ਸਕਦੀ ਹੈ।