ਸਰਾਫਾ ਬਾਜ਼ਾਰ : ਸੋਨਾ 480 ਰੁ: ਡਿੱਗਾ, ਚਾਂਦੀ 3,000 ਰੁਪਏ ਹੋਈ ਸਸਤੀ

Tuesday, Feb 02, 2021 - 03:40 PM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਵਿਚ ਸੋਨਾ ਮੰਗਲਵਾਰ ਨੂੰ 480 ਰੁਪਏ ਦੀ ਗਿਰਾਵਟ ਨਾਲ 47,702 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰ ਵਿਚ ਇਹ 48,182 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ 3,097 ਰੁਪਏ ਦੀ ਗਿਰਾਵਟ ਨਾਲ 70,122 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜੋ ਪਿਛਲੇ ਕਾਰੋਬਾਰ ਵਿਚ 73,219 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨਾ ਘੱਟ ਕੇ 1,847 ਡਾਲਰ ਪ੍ਰਤੀ ਔਂਸ 'ਤੇ ਅਤੇ ਚਾਂਦੀ ਦੀ ਕੀਮਤ ਵੀ 27.50 ਡਾਲਰ ਪ੍ਰਤੀ ਔਂਸ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਅਨੁਸਾਰ, "ਸੰਯੁਕਤ ਰਾਸ਼ਟਰ ਅਮਰੀਕਾ ਵਿਚ ਰਾਹਤ ਪੈਕੇਜ ਵਿਚ ਦੇਰੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ।" ਉੱਥੇ ਹੀ, ਮੋਤੀ ਲਾਲ ਓਸਵਾਲ ਫਾਈਨੈਸ਼ੀਅਲ ਸਰਵਿਸਿਜ਼ ਵਿਚ ਕਮੋਡਿਟੀਜ਼ ਰਿਸਰਚ ਦੇ ਉਪ ਮੁਖੀ ਨਵਨੀਤ ਦਮਾਨੀ ਨੇ ਕਿਹਾ ਕਿ ਕੱਲ੍ਹ ਦੇ ਕੇਂਦਰੀ ਬਜਟ ਵਿਚ ਡਿਊਟੀ ਵਿਚ ਕਟੌਤੀ ਦੇ ਕੀਤੇ ਗਏ ਐਲਾਨ ਤੋਂ ਬਾਅਦ ਨਿਵੇਸ਼ਕ ਉੱਚੇ ਪੱਧਰ ਤੋਂ ਕੁਝ ਮੁਨਾਫਾ-ਬੁਕਿੰਗ ਕਰ ਰਹੇ ਹਨ।


Sanjeev

Content Editor

Related News