ਸੋਨਾ 15 ਹਫਤੇ ਦੇ ਸਭ ਤੋਂ ਉੱਚੇ ਪੱਧਰ ''ਤੇ

06/21/2019 4:09:48 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਪੀਲੀ ਧਾਤੂ ਦੇ ਭਾਰੀ ਉਛਾਲ ਦੇ ਬਲ 'ਤੇ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 280 ਰੁਪਏ ਚਮਕ ਕੇ 15 ਹਫਤੇ ਦੇ ਸਭ ਤੋਂ ਉੱਚੇ ਪੱਧਰ 34300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਚਾਂਦੀ 400 ਰੁਪਏ ਚੜ੍ਹ ਕੇ 39100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। 
ਅਮਰੀਕਾ ਦੇ ਈਰਾਨ 'ਤੇ ਖਾੜੀ 'ਚ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਬਾਅਦ ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤੂਆਂ ਦੇ ਨਾਲ ਹੀ ਕੱਚੇ ਤੇਲ ਅਤੇ ਡਾਲਰ ਸਮੇਂ ਸਭ ਪ੍ਰਮੁੱਖ ਮੁਦਰਾਵਾਂ 'ਚ ਤੇਜ਼ੀ ਆ ਗਈ। ਇਸ ਦੇ ਕਾਰਨ ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਿਰ ਕਾਰੋਬਾਰ ਦੇ ਦੌਰਾਨ ਚਾਰ ਸਤੰਬਰ 2013 ਦੇ ਬਾਅਦ ਸਭ ਤੋਂ ਉੱਚੇ ਪੱਧਰ 1410.78 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ਤੱਕ ਚੜ੍ਹ ਗਿਆ। 
ਹਾਲਾਂਕਿ ਬਾਅਦ 'ਚ ਇਸ 'ਚ ਕੁੱਝ ਨਰਮੀ ਦੇਖੀ ਗਈ ਅਤੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 0.03 ਫੀਸਦੀ ਡਿੱਗ ਕੇ 1387.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਤਰ੍ਹਾਂ ਨਾਲ ਅਮਰੀਕਾ ਦਾ ਜੁਲਾਈ ਸੋਨਾ ਵਾਇਦਾ 0.93 ਫੀਸਦੀ ਚੜ੍ਹ ਕੇ 1406 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 'ਚ ਵੀ ਜ਼ਬਰਦਸਤ ਤੇਜ਼ੀ ਦੇਖੀ ਗਈ ਸੀ ਪਰ ਅੰਤ 'ਚ ਇਹ ਵੀ 1.31 ਫੀਸਦੀ ਫਿਸਲ ਕੇ 15.22 ਡਾਲਰ ਪ੍ਰਤੀ ਔਂਸ ਬੋਲੀ ਗਈ।


Aarti dhillon

Content Editor

Related News