ਲਗਾਤਾਰ ਦੂਜੇ ਦਿਨ ਵਧੀ ਸੋਨੇ-ਚਾਂਦੀ ਦੀ ਚਮਕ

01/16/2020 4:31:55 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ ਚ ਰਹੀ ਗਿਰਾਵਟ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 50 ਰੁਪਏ ਚਮਕ ਦੇ 41,020 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 100 ਰੁਪਏ ਦੇ ਵਾਧੇ 'ਚ 47,450 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਸਥਾਨਕ ਪੱਧਰ 'ਤੇ ਸੋਨੇ-ਚਾਂਦੀ ਦੇ ਭਾਅ ਲਗਾਤਾਰ ਦੂਜੇ ਦਿਨ ਵਧੇ ਹਨ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.70 ਡਾਲਰ ਦੀ ਗਿਰਾਵਟ 'ਚ 1,555.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਅਮਰੀਕੀ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ 'ਤੇ ਪਹਿਲੇ ਪੜ੍ਹਾਅ ਦਾ ਸਮਝੌਤਾ ਹੋਣ ਨਾਲ ਸੁਰੱਖਿਆ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਨ ਘੱਟ ਹੋਇਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਹਾਲਾਂਕਿ 0.90 ਡਾਲਰ ਦੀ ਤੇਜ਼ੀ ਦੇ ਨਾਲ 1,554.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.05 ਡਾਲਰ ਫਿਸਲ ਕੇ 17.94 ਡਾਲਰ ਪ੍ਰਤੀ ਔਂਸ 'ਤੇ ਰਹੀ।


Aarti dhillon

Content Editor

Related News