ਸੋਨੇ-ਚਾਂਦੀ ''ਚ ਤੇਜ਼ੀ, ਜਾਣੋ ਅੱਜ ਦੇ ਮੁੱਲ

Monday, Aug 06, 2018 - 03:24 PM (IST)

ਸੋਨੇ-ਚਾਂਦੀ ''ਚ ਤੇਜ਼ੀ, ਜਾਣੋ ਅੱਜ ਦੇ ਮੁੱਲ

ਨਵੀਂ ਦਿੱਲੀ— ਗਹਿਣਾ ਨਿਰਮਾਤਾਵਾਂ ਵੱਲੋਂ ਮੰਗ ਵਧਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 35 ਰੁਪਏ ਚੜ੍ਹ ਕੇ 30,585 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 100 ਰੁਪਏ ਦੀ ਤੇਜ਼ੀ ਨਾਲ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਸੋਨਾ ਭਟੂਰ ਵੀ ਇੰਨਾ ਹੀ ਘਟ ਕੇ 30,435 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ, ਜਦੋਂ ਕਿ 8 ਗ੍ਰਾਮ ਵਾਲੀ ਗਿੰਨੀ 24,600 ਰੁਪਏ 'ਤੇ ਟਿਕੀ ਰਹੀ। ਡਾਲਰ ਦੇ ਮੁਕਾਬਲੇ ਰੁਪਏ 'ਚ ਆਈ ਗਿਰਾਵਟ ਨੇ ਵਿਦੇਸ਼ੀ ਬਾਜ਼ਾਰਾਂ 'ਚ ਨਰਮੀ ਦਾ ਅਸਰ ਸਥਾਨਕ ਬਾਜ਼ਾਰ 'ਤੇ ਨਹੀਂ ਪੈਣ ਦਿੱਤਾ।

ਵਿਦੇਸ਼ਾਂ 'ਚ ਸੋਨਾ ਹਾਜ਼ਰ 0.60 ਡਾਲਰ ਟੁੱਟ ਕੇ 1,212.70 ਡਾਲਰ ਪ੍ਰਤੀ ਔਂਸ ਵਿਕਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 2.80 ਦੀ ਗਿਰਾਵਟ 'ਚ 1,220.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜਬੂਤ ਰਹਿਣ ਨਾਲ ਸੋਨੇ 'ਤੇ ਦਬਾਅ ਰਿਹਾ। ਡਾਲਰ ਦੇ ਮਜਬੂਤ ਹੋਣ ਨਾਲ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ। ਇਸ ਨਾਲ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤ ਟੁੱਟ ਜਾਂਦੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 15.35 ਡਾਲਰ ਪ੍ਰਤੀ ਔਂਸ 'ਤੇ ਟਿਕੀ ਰਹੀ।


Related News