ਮਜ਼ਬੂਤ ​​ਗਲੋਬਲ ਰੁਝਾਨ ਕਾਰਨ ਅੱਜ ਫਿਰ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਅੱਜ ਦੇ ਭਾਅ

Friday, Oct 09, 2020 - 05:27 PM (IST)

ਮਜ਼ਬੂਤ ​​ਗਲੋਬਲ ਰੁਝਾਨ ਕਾਰਨ ਅੱਜ ਫਿਰ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਅੱਜ ਦੇ ਭਾਅ

ਨਵੀਂ ਦਿੱਲੀ — ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਮਜ਼ਬੂਤ ​​ਰੁਝਾਨ ਕਾਰਨ ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 236 ਰੁਪਏ ਦੀ ਤੇਜ਼ੀ ਨਾਲ 51,558 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਹ ਜਾਣਕਾਰੀ ਦਿੰਦਿਆਂ ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਦੱਸਿਆ ਕਿ ਪਿਛਲੇ ਦਿਨ ਦੇ ਕਾਰੋਬਾਰ ਵਿਚ ਸੋਨਾ 51,322 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 

ਚਾਂਦੀ ਵੀ 376 ਰੁਪਏ ਦੀ ਤੇਜ਼ੀ ਨਾਲ 62,775 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦੋਂਕਿ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 62,399 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਸੋਨੇ ਦੀਆਂ ਅੰਤਰਰਾਸ਼ਟਰੀ  ਕੀਮਤਾਂ ਵਿਚ ਵਾਧੇ ਕਾਰਨ 24 ਕੈਰੇਟ ਸੋਨੇ ਵਿਚ 236 ਰੁਪਏ ਦੀ ਤੇਜ਼ੀ ਰਹੀ'। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਦੇ ਨਾਲ 1,910 ਡਾਲਰ ਪ੍ਰਤੀ ਔਂਸ ਅਤੇ  ਚਾਂਦੀ ਦੀ ਤੇਜ਼ੀ ਨਾਲ 24.27 ਡਾਲਰ ਪ੍ਰਤੀ ਔਂਸ 'ਤੇ ਚਲ ਰਹੀ ਸੀ। ਪਟੇਲ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਕਾਰਨ ਸੋਨੇ ਨੂੰ ਮਜ਼ਬੂਤੀ ਮਿਲੀ ਹੈ। ਪਟੇਲ ਨੇ ਕਿਹਾ ਕਿ ਅਮਰੀਕੀ ਉਤਸ਼ਾਹੀ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਅਮਰੀਕੀ ਅਰਥਵਿਵਸਥਾ ਨੂੰ ਲੈ ਕੇ ਵਧੀਆਂ ਚਿੰਤਾਵਾਂ ਕਾਰਨ ਡਾਲਰ ਦੇ ਕਮਜ਼ੋਰ ਹੋਣ ਕਾਰਨ ਸੋਨਾ ਮਜ਼ਬੂਤ ਹੋਇਆ ਹੈ।
ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਸੋਨੇ ਦੀ ਕੀਮਤ 82 ਰੁਪਏ ਚੜ੍ਹ ਕੇ 51,153 ਰਪੁਏ ਪ੍ਰਤੀ 10 ਗ੍ਰਾਮ ਹੋ ਗਈ ਸੀ ਅਤੇ ਚਾਂਦੀ 1.074 ਰੁਪਏ ਵਧ ਕੇ 62,159 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,891 ਡਾਲਰ ਪ੍ਰਤੀ ਔਂਸ ਅਤੇ ਚਾਂਦੀ 24 ਡਾਲਰ ਪ੍ਰਤੀ ਔਂਸ ਪਹੁੰਚ ਗਈ।


author

Harinder Kaur

Content Editor

Related News